ਵਾਇਨਾਡ (ਭਾਸ਼ਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਕਰੋੜਾਂ ਗਰੀਬਾਂ ਨੂੰ ਮਜ਼ਬੂਤ ਬਣਾਉਣ ਦੀ ਬਜਾਏ ਕੁਝ ਵੱਡੇ ਉਦਯੋਗਪਤੀਆਂ ਦੀ ਮਦਦ ਕਰ ਰਹੇ ਹਨ। ਦਰਅਸਲ ਕੇਰਲ ਵਿਧਾਨ ਸਭਾ ਚੋਣਾਂ ਵਿਚ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਪ੍ਰਚਾਰ ਲਈ ਰਾਹੁਲ ਆਪਣੇ ਸੰਸਦੀ ਖੇਤਰ ਵਾਇਨਾਡ ਪੁੱਜੇ ਹੋਏ ਸਨ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਵੱਡੇ ਕਾਰੋਬਾਰਾਂ ’ਚ ਪੈਸੇ ਲਾਓਗੇ ਤਾਂ ਅਰਥਵਿਵਸਥਾ ਰਫ਼ਤਾਰ ਫ਼ੜੇਗੀ ਪਰ ਹੁੰਦਾ ਇਹ ਹੈ ਕਿ ਇਹ ਸਭ ਵੱਡੇ ਕਾਰੋਬਾਰੀ ਪੈਸੇ ਖ਼ੁਦ ਲੈ ਲੈਂਦੇ ਹਨ।
ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਕੋਲ ਆਰਥਿਕ ਸੰਕਟ ਨੂੰ ਦੂਰ ਕਰਨ ਦਾ ਹੱਲ ਹੈ। ਕੇਰਲ ਦੀ ਅਰਥਵਿਵਸਥਾ ਚਾਲੂ ਕਰਨ ਲਈ ਅਸੀਂ ‘ਨਿਆਂ’ ਦਾ ਵਿਚਾਰ ਕਰ ਰਹੇ ਹਾਂ। ਇਸ ਨਾਲ ਨਾ ਸਿਰਫ਼ ਗਰੀਬਾਂ ਨੂੰ ਮਦਦ ਮਿਲੇਗੀ, ਸਗੋਂ ਕਿ ਕੇਰਲ ਦੀ ਅਰਥਵਿਵਸਥਾ ਰਫ਼ਤਾਰ ਫ਼ੜੇਗੀ। ਗਾਂਧੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ’ਤੇ ‘ਨਿਆਂ’ ਯੋਜਨਾ ਤਹਿਤ ਗਰੀਬ ਲੋਕਾਂ ਦੇ ਖ਼ਾਤਿਆਂ ਵਿਚ ਪ੍ਰਤੀ ਮਹੀਨਾ 6 ਹਜ਼ਾਰ ਰੁਪਏ ਪਾਏ ਜਾਣਗੇ। ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦਾ ਮੰਨਣਾ ਹੈ ਕਿ ਜੇਕਰ ਤੁਹਾਨੂੰ ਅਰਥਵਿਵਸਥਾ ਨੂੰ ਰਫ਼ਤਾਰ ਦੇਣੀ ਹੈ ਤਾਂ ਗਰੀਬ ਲੋਕਾਂ, ਕਰੋੜਾਂ ਆਮ ਲੋਕਾਂ ਦੇ ਹੱਥ ’ਚ ਪੈਸੇ ਦੇਣੇ ਹੋਣਗੇ।
ਰਾਹੁਲ ਗਾਂਧੀ ਨੇ ਤਿੰਨੋਂ ਖੇਤੀ ਕਾਨੂੰਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੇ ਤਿੰਨੋਂ ਕਾਨੂੰਨ ਪਾਸ ਕਰਵਾਏ ਹਨ। ਸਾਨੂੰ ਇਸ ਦੇ ਖ਼ਿਲਾਫ਼ ਲੜਨਾ ਹੋਵੇਗਾ। ਵਾਇਨਾਡ ਤੋਂ ਲੋਕ ਸਭਾ ਮੈਂਬਰ ਰਾਹੁਲ ਨੇ ਕਿਹਾ ਕਿ ਉਨ੍ਹਾਂ ਲਈ ਸਭ ਤੋਂ ਮਹੱਤਵਪੂਰਨ ਚੀਜ਼ ਹੈ ਕਿ ਫਿਰ ਤੋਂ ਵਾਇਨਾਡ ਦੀ ਸੋਚ ਨੂੰ ਵਾਪਸ ਲਿਆਂਦਾ ਜਾਵੇ ਅਤੇ ਇਸ ਦਾ ਕਾਰਨ ਨਹੀਂ ਹੈ ਕਿ ਇਹ ਸਥਾਨ ਫਿਰ ਤੋਂ ਦੁਨੀਆ ’ਚ ਮਸਾਲੇ ਦੀ ਰਾਜਧਾਨੀ ਦੀ ਪਹਿਚਾਣ ਹਾਸਲ ਕਰੇ। ਜ਼ਿਕਰਯੋਗ ਹੈ ਕਿ ਕੇਰਲ ਦੀਆਂ 140 ਵਿਧਾਨ ਸਭਾ ਸੀਟਾਂ ਲਈ 6 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ।
ਲੱਦਾਖ ਜਾਣ ਵਾਲਿਆਂ ਲਈ ਕੋਰੋਨਾ ਦੀ ਨੈਗੇਟਿਵ ਰਿਪੋਰਟ ਜ਼ਰੂਰੀ
NEXT STORY