ਪਟਨਾ - ਬਿਹਾਰ ’ਚ ਜਮੂਈ ਦੇ ਗ੍ਰਾਮੀਣ ਵਿਕਾਸ ਵਿਭਾਗ ਦੇ ਐਗਜ਼ੀਕਿਊਟਿਵ ਇੰਜੀਨੀਅਰ ਗੋਪਾਲ ਕੁਮਾਰ ਦੇ ਪਟਨਾ ਨਿਵਾਸ ਸਮੇਤ 4 ਟਿਕਾਣਿਆਂ ’ਤੇ ਆਰਥਿਕ ਅਪਰਾਧ ਇਕਾਈ ਦੀ ਟੀਮ ਨੇ ਸ਼ਨੀਵਾਰ ਦੀ ਸਵੇਰ ਛਾਪੇਮਾਰੀ ਕੀਤੀ ਹੈ। ਛਾਪੇਮਾਰੀ ’ਚ ਅਜੇ ਤੱਕ 40 ਲੱਖ ਰੁਪਏ ਨਕਦ ਮਿਲੇ ਹਨ ਅਤੇ ਪੈਸਿਆਂ ਨੂੰ ਗਿਣਨ ਲਈ ਨੋਟ ਗਿਣਨ ਵਾਲੀ ਮਸ਼ੀਨ ਨੂੰ ਮੰਗਵਾਇਆ ਗਿਆ ਹੈ। ਆਰਥਿਕ ਅਪਰਾਧ ਇਕਾਈ ਥਾਣੇ ’ਚ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਸ਼ਨੀਵਾਰ ਸਵੇਰੇ ਗੋਪਾਲ ਕੁਮਾਰ ਦੇ ਟਿਕਾਣਿਆਂ ’ਤੇ ਛਾਪੇਮਾਰੀ ਸ਼ੁਰੂ ਕੀਤੀ ਗਈ। ਸੂਤਰਾਂ ਅਨੁਸਾਰ, ਮੁਢਲੀ ਜਾਂਚ ’ਚ ਲੱਗਭਗ 2 ਕਰੋੜ ਰੁਪਏ ਤੋਂ ਵੱਧ ਦੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਸਬੂਤ ਮਿਲੇ ਹਨ। ਇਹ ਜਾਇਦਾਦ ਉਨ੍ਹਾਂ ਦੀ ਜਾਣੂ ਆਮਦਨ ਤੋਂ ਲੱਗਭਗ 81.5 ਫੀਸਦੀ ਵੱਧ ਦੱਸੀ ਜਾ ਰਹੀ ਹੈ।
ਬ੍ਰਾਹਮਣ ਸਮਾਜ 'ਤੇ ਟਿੱਪਣੀ ਕਰਨੀ ਅਨੁਰਾਗ ਕਸ਼ਯਪ ਨੂੰ ਪਈ ਮਹਿੰਗੀ, ਸੂਰਤ ਅਦਾਲਤ ਵੱਲੋਂ ਕੇਸ ਦਰਜ ਕਰਨ ਦਾ ਹੁਕਮ
NEXT STORY