ਨਵੀਂ ਦਿੱਲੀ- ਰੇਲਵੇ 'ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਨੌਜਵਾਨ ਲਈ ਚੰਗੀ ਖ਼ਬਰ ਹੈ। ਰੇਲਵੇ ਭਰਤੀ ਬੋਰਡ ਯਾਨੀ ਆਰਆਰਬੀ ਨੇ ਗਰੁੱਪ ਡੀ ਦੇ ਵੱਖ-ਵੱਖ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਲਈ ਅਪਲਾਈ ਕਰਨ ਦੀ ਪ੍ਰਕਿਰਿਆ 23 ਜਨਵਰੀ 2025 ਤੋਂ ਸ਼ੁਰੂ ਹੋਵੇਗੀ। ਉਮੀਦਵਾਰ 22 ਫਰਵਰੀ 2025 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਪੁਆਇੰਟਸਮੈਨ (ਬੀ)- 5058 ਅਹੁਦੇ
ਅਸਿਸਟੈਂਟ (ਟਰੈਕ ਮਸ਼ੀਨ)- 799 ਅਹੁਦੇ
ਅਸਿਸਟੈਂਟ (ਬਰਿੱਜ)- 301 ਅਹੁਦੇ
ਟਰੈਕ ਮੇਂਟੇਨਰ ਗ੍ਰੇਡ IV ਇੰਜੀਨੀਅਰਿੰਗ- 13187 ਅਹੁਦੇ
ਅਸਿਸਟੈਂਟ (ਪੀ-ਵੇ)- 257 ਅਹੁਦੇ
ਅਸਿਸਟੈਂਟ (C&W)- 2,587 ਅਹੁਦੇ
ਅਸਿਸਟੈਂਟ ਟੀਆਰਡੀ ਇਲੈਕਟ੍ਰੀਕਲ- 1381 ਅਹੁਦੇ
ਸਹਾਇਕ (S&T)- 2012 ਅਹੁਦੇ
ਅਸਿਸਟੈਂਟ ਲੋਕੋ ਸ਼ੈੱਡ (ਡੀਜ਼ਲ)- 420 ਅਹੁਦੇ
ਅਸਿਸਟੈਂਟ ਲੋਕੋ ਸ਼ੈੱਡ (ਇਲੈਕਟ੍ਰੀਕਲ)- 950 ਅਹੁਦੇ
ਅਸਿਸਟੈਂਟ ਆਪਰੇਸ਼ਨ (ਇਲੈਕਟ੍ਰਿਕਲ)- 744 ਅਹੁਦੇ
ਅਸਿਸਟੈਂਟ TL&AC- 1041 ਅਹੁਦੇ
ਅਸਿਸਟੈਂਟ TL&AC (ਵਰਕਸ਼ਾਪ)- 624 ਅਹੁਦੇ
ਅਸਿਸਟੈਂਟ (ਵਰਕਸ਼ਾਪ-ਮਕੈਨੀਕਲ)- 3077 ਅਹੁਦੇ
ਕੁੱਲ 32,438 ਅਹੁਦੇ ਭਰੇ ਜਾਣਗੇ।
ਸਿੱਖਿਆ ਯੋਗਤਾ
ਉਮੀਦਵਾਰ 10ਵੀਂ ਪਾਸ ਹੋਣਾ ਚਾਹੀਦਾ ਹੈ ਅਤੇ ਐੱਨਸੀਵੀਟੀ ਤੋਂ ਨੈਸ਼ਨਲ ਅਪ੍ਰੇਂਟਿਸਸ਼ਿਪ ਸਰਟੀਫਿਕੇਟ ਲਿਆ ਹੋਵੇ।
ਉਮਰ
ਉਮੀਦਵਾਰ ਦੀ ਉਮਰ 1 ਜੁਲਾਈ 2025 ਤੱਕ 18 ਤੋਂ 36 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਕਾਮਿਆ ਕਾਰਤੀਕੇਅਨ ਨੇ ਰਚਿਆ ਇਤਿਹਾਸ, 7 ਮਹਾਦੀਪਾਂ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਨੂੰ ਫਤਹਿ ਕੀਤਾ
NEXT STORY