ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼)- ਭਾਰਤੀ ਰੇਲਵੇ 'ਚ ਆਪਣੀ ਤਰ੍ਹਾਂ ਦੀ ਪਹਿਲੀ ਪਹਿਲ ਦੇ ਤਹਿਤ ਪੂਰਬੀ ਤੱਟ ਰੇਲਵੇ (ਈ. ਸੀ. ਆਰ.) ਜ਼ੋਨ ਦੇ ਵਾਲਟੇਅਰ ਮੰਡਲ ਨੇ ਯਾਤਰੀਆਂ ਦੀ ਸੁਰੱਖਿਆ ਅਤੇ ਸੇਵਾ ਵੰਡ ਨੂੰ ਬਿਹਤਰ ਬਣਾਉਣ ਲਈ ਵਿਸ਼ਾਖਾਪਟਨਮ ਰੇਲਵੇ ਸਟੇਸ਼ਨ ’ਤੇ ਇਕ ਮਨੁੱਖੀ ਰੂਪ ਵਾਲੇ ਰੋਬੋਟ ‘ਏ.ਐੱਸ.ਸੀ. ਅਰਜੁਨ’ ਨੂੰ ਪੇਸ਼ ਕੀਤਾ ਹੈ। ਇਸ ਰੋਬੋਟ ਦਾ ਕੰਮ ਹੈ ਰੇਲਵੇ ਸਟੇਸ਼ਨ ’ਤੇ ਕਿਸੇ ਵੀ ਸ਼ੱਕੀ ਵਿਅਕਤੀ ਦੀ ਪਛਾਣ ਕਰਨਾ, ਭੀੜ ਜ਼ਿਆਦਾ ਹੋਵੇ ਤਾਂ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਅਲਰਟ ਕਰਨਾ ਤਾਂ ਜੋ ਕਰਾਊਡ ਮੈਨੇਜਮੈਂਟ ਕੀਤਾ ਜਾ ਸਕੇ।
ਰੇਲਵੇ ਸੁਰੱਖਿਆ ਫੋਰਸ (ਆਰ. ਪੀ. ਐੱਫ.) ਦੀ ਦੇਖ-ਰੇਖ ਹੇਠ ਰੋਬੋਟ ਨੂੰ ਤਾਇਨਾਤ ਕੀਤਾ ਗਿਆ ਹੈ ਜੋ ਇਸ ਦੇ ਆਧੁਨਿਕੀਕਰਨ ਅਤੇ ਡਿਜੀਟਲ ਤਬਦੀਲੀ ਮੁਹਿੰਮ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਸੁਰੱਖਿਆ ਕਾਰਜਾਂ ਨੂੰ ਮਜ਼ਬੂਤ ਕਰਨਾ ਅਤੇ ਯਾਤਰੀਆਂ ਦੀ ਸਹਾਇਤਾ ’ਚ ਸੁਧਾਰ ਕਰਨਾ ਹੈ। ਮੰਡਲ ਰੇਲਵੇ ਪ੍ਰਬੰਧਕ (ਡੀ. ਆਰ. ਐੱਮ.) ਲਲਿਤ ਬੋਹਰਾ ਨੇ ਕਿਹਾ ਕਿ ਰੋਬੋਟ ਉੱਨਤ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.), ਇੰਟਰਨੈੱਟ ਆਫ਼ ਥਿੰਗਜ਼ (ਆਈ. ਓ. ਟੀ.) ਕਨੈਕਟੀਵਿਟੀ ਅਤੇ ਅਸਲ ਸਮੇਂ ਦੀ ਨਿਗਰਾਨੀ ਸਮਰੱਥਾਵਾਂ ਨਾਲ ਲੈਸ ਹੈ, ਜਿਸ ਕਰ ਕੇ ਇਹ ਆਰ.ਪੀ.ਐੱਫ. ਕਰਮਚਾਰੀਆਂ ਅਤੇ ਯਾਤਰੀਆਂ ਦੋਵਾਂ ਲਈ ਇਕ 'ਸਮਾਰਟ ਸਹਾਇਕ' ਵਜੋਂ ਕੰਮ ਕਰ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੇਰਲ ਕਾਂਗਰਸ ਦੀ ਬੈਠਕ 'ਚ ਸ਼ਾਮਲ ਨਹੀਂ ਹੈ ਸ਼ਸ਼ੀ ਥਰੂਰ, ਦਾਅਵਾ- ਰਾਹੁਲ ਗਾਂਧੀ ਤੋਂ ਹਨ ਨਾਰਾਜ਼
NEXT STORY