ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਪੂਰੀ ਦੁਨੀਆ 'ਚ ਭਾਜੜ ਮਚੀ ਹੋਈ ਹੈ। ਇਸ ਦੌਰਾਨ ਹਰ ਵਰਗ ਦੇ ਲੋਕ ਮੁਸ਼ਕਿਲ 'ਚ ਹਨ। ਅਜਿਹੀ ਮੁਸ਼ਕਿਲ ਸਥਿਤੀ 'ਚ ਇਕ ਵੀਡੀਓ ਰੇਲਵੇ ਕਰਮਚਾਰੀਆਂ ਦੀ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ, ਇਸ ਵੀਡੀਓ 'ਚ ਕਰਮਚਾਰੀ ਸਰਕਾਰ 'ਤੇ ਸਵਾਲ ਖੜ੍ਹੇ ਕਰ ਰਹੇ ਹਨ।
ਵੀਡੀਓ 'ਚ ਕਰਮਚਾਰੀਆਂ ਦਾ ਦੋਸ਼ ਹੈ ਕਿ ਸਾਨੂੰ ਪਿਛਲੇ ਤਿੰਨ ਦਿਨਾਂ ਤੋਂ ਨਾ ਭੋਜਨ ਮਿਲਿਆ ਹੈ, ਨਾ ਹੀ ਰਹਿਣ ਨੂੰ ਤੇ ਨਾ ਹੀ ਪਾਣੀ ਪੀਣ ਨੂੰ ਮਿਲਿਆ ਹੈ। ਸਰਕਾਰ ਸਾਡੇ ਵਾਰੇ 'ਚ ਨਹੀਂ ਸੋਚ ਰਹੀ ਹੈ। ਜਦੋ ਅਸੀਂ ਦੱਸਿਆ ਕਿ ਸਾਡੇ ਅਧਿਕਾਰੀ ਸਾਨੂੰ ਉੱਥੋ ਹਟਾ ਦਿੰਦੇ ਹਨ ਤਾਂ ਉਨ੍ਹਾਂ ਨੇ ਸਾਨੂੰ ਰੇਲਵੇ ਦੇ ਡੱਬਿਆਂ 'ਚ ਰਹਿਣ ਦੇ ਲਈ ਕਿਹਾ ਹੈ, ਜਿੱਥੇ ਤਾਪਮਾਨ ਜ਼ਿਆਦਾ ਹੁੰਦਾ ਹੈ। ਸਾਨੂੰ 1 ਲੀਟਰ ਪਾਣੀ 200 ਰੁਪਏ 'ਚ 2 ਕਿਲੋਮੀਟਰ ਦੀ ਦੂਰੀ ਤੋਂ ਲਿਆਉਣਾ ਪੈਂਦਾ ਹੈ। ਇੱਥੇ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ।
ਟਰੰਪ ਤੋਂ ਬਾਅਦ ਬਿ੍ਰਟੇਨ ਨੇ ਕੀਤਾ PM ਮੋਦੀ ਦਾ ਧੰਨਵਾਦ
NEXT STORY