ਨਵੀਂ ਦਿੱਲੀ- ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਰੇਲਵੇ ਦੇ 2,903 ਕਰਮੀਆਂ ਦੀ ਜਾਨ ਜਾ ਚੁਕੀ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰਾਜ ਸਭਾ 'ਚ ਇਕ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਦੱਸਿਆ ਕਿ ਕੋਰੋਨਾ ਕਰਨ ਜਾਨ ਗੁਆਉਣ ਵਾਲੇ ਰੇਲ ਕਰਮੀਆਂ ਦੇ 2,782 ਮਾਮਲਿਆਂ'ਚ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ, ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਬਕਾਇਆ ਰਾਸ਼ੀ ਦਾ ਭੁਗਤਾਨ ਕੀਤਾ ਜਾ ਚੁਕਿਆ ਹੈ। ਉਨ੍ਹਾਂ ਕਿਹਾ,''ਭਾਰਤੀ ਰੇਲਵੇ ਦੀ ਨੀਤੀ ਅਨੁਸਾਰ, ਸੇਵਾ ਦੌਰਾਨ ਜਾਨ ਗੁਆਉਣ ਵਾਲੇ ਕਰਮੀਆਂ ਦੇ ਪਰਿਵਾਰਾਂ ਨੂੰ ਅਨੁਕੰਪਾ (ਹਮਦਰਦੀ) ਦੇ ਆਧਾਰ 'ਤੇ ਨੌਕਰੀ ਦਿੱਤੀ ਜਾਂਦੀ ਹੈ। ਕੋਰੋਨਾ ਮਹਾਮਾਰੀ ਕਾਰਨ ਜਾਨ ਗੁਆਉਣ ਵਾਲੇ ਰੇਲ ਕਰਮੀਆਂ ਦੇ ਪਰਿਵਾਰ ਦੇ ਮੈਂਬਰ ਨੂੰ ਅਨੁਕੰਪਾ ਦੇ ਆਧਾਰ 'ਤੇ ਨੌਕਰੀ ਦੀ ਯੋਜਨਾ ਦੇ ਦਾਇਰੇ 'ਚ ਰੱਖਿਆ ਗਿਆ ਹੈ।''
ਇਹ ਵੀ ਪੜ੍ਹੋ : ਲਾੜੇ ਨੂੰ ਲੈ ਕੇ ਦੌੜੀ ਘੋੜੀ, ਬਾਈਕ ਲੈ ਕੇ ਲੱਭਣ ਲਈ ਦੌੜੇ ਬਰਾਤੀ (ਵੀਡੀਓ)
ਉਨ੍ਹਾਂ ਦੱਸਿਆ ਕਿ ਕੋਰੋਨਾ ਕਾਰਨ ਰੇਲ ਕਰਮੀਆਂ ਦੀ ਮੌਤ ਦੇ 2,903 ਮਾਮਲਿਆਂ 'ਚੋਂ 1,732 ਮਾਮਲਿਆਂ 'ਚ ਪੀੜਤਾਂਨੂੰ ਅਨੁਕੰਪਾ ਦੇ ਆਧਾਰ 'ਤੇ ਨੌਕਰੀ ਦਿੱਤੀ ਗਈ ਹੈ। ਵੈਸ਼ਨਵ ਨੇ ਇਹ ਵੀ ਦੱਸਿਆ ਕਿ ਹੁਣ ਤੱਕ 8,63,868 ਰੇਲ ਕਰਮੀਆਂ ਨੂੰ ਕੋਰੋਨਾ ਰੋਕੂ ਟੀਕੇ ਦੀ ਪਹਿਲੀ ਖੁਰਾਕ ਅਤੇ 2,34,184 ਕਰਮੀਆਂ ਦੀ ਦੂਜੀ ਖੁਰਾਕ ਦਿੱਤੀ ਜਾ ਚੁਕੀ ਹੈ। ਮੰਤਰੀ ਨੇ ਦੱਸਿਆ ਕਿ ਰੇਲਵੇ 'ਚ ਟੀਕਾਕਕਰਨ ਮੁਹਿੰਮ ਲਈ ਪੂਰੀ ਗਿਣਤੀ 'ਚ ਟੀਕਾਕਰਨ ਕੇਂਦਰ ਸਥਾਪਤ ਕੀਤੇ ਗਏ ਹਨ ਅਤੇ ਕਰਮੀਆਂ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਕਿਹਾ,''ਟੀਕੇ ਦੀ ਉਪਲੱਬਧਤਾ ਅਤੇ ਟੀਕਾਕਰਨ ਦੀ ਇੱਛਾ ਨੂੰ ਦੇਖਦੇ ਹੋਏ ਸਾਰੇ ਰੇਲ ਕਰਮੀਆਂ ਦੇ ਟੀਕਾਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।''
ਇਹ ਵੀ ਪੜ੍ਹੋ : 3 ਸਾਲ ਦੀ ਉਮਰ 'ਚ ਯੋਗ ਦੇ 35 ਵੱਖ-ਵੱਖ ਆਸਨ ਕਰ ਕੇ ਇਸ ਬੱਚੀ ਨੇ ਬਣਾਇਆ 'ਵਰਲਡ ਰਿਕਾਰਡ' (ਵੀਡੀਓ)
ਲਾੜੇ ਨੂੰ ਲੈ ਕੇ ਦੌੜੀ ਘੋੜੀ, ਬਾਈਕ ਲੈ ਕੇ ਲੱਭਣ ਲਈ ਦੌੜੇ ਬਰਾਤੀ (ਵੀਡੀਓ)
NEXT STORY