ਭੁਵਨੇਸ਼ਵਰ (ਭਾਸ਼ਾ)- ਓਡੀਸ਼ਾ ਦੇ ਬਾਲਾਸੋਰ ’ਚ ਹੋਏ ਭਿਆਨਕ ਰੇਲ ਹਾਦਸੇ ’ਚ ਸ਼ਾਮਲ ਯਸ਼ਵੰਤਪੁਰ-ਹਾਵੜਾ ਐਕਸਪ੍ਰੈੱਸ ਦੇ ਡੱਬੇ ’ਚ ਅਜੇ ਵੀ ਕੁਝ ਲਾਸ਼ਾਂ ਫਸੀਆਂ ਹੋਣ ਦੀਆਂ ਅਟਕਲਾਂ ਦਰਮਿਆਨ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਕਿ ਡੱਬੇ ’ਚੋਂ ਸੜੇ ਆਂਡਿਆਂ ਦੀ ਬਦਬੂ ਆ ਰਹੀ ਹੈ, ਨਾ ਕਿ ਮਨੁੱਖੀ ਲਾਸ਼ ਦੀ। ਓਡੀਸ਼ਾ ਦੇ ਬਾਲਾਸੋਰ ’ਚ ਬਾਹਾਨਗਾ ਬਾਜ਼ਾਰ ਦੇ ਕੋਲ 2 ਜੂਨ ਨੂੰ ਹੋਏ ਰੇਲ ਹਾਦਸੇ ’ਚ 275 ਯਾਤਰੀਆਂ ਦੀ ਮੌਤ ਹੋਈ ਸੀ ਅਤੇ 1,200 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਸਨ।
ਇਹ ਵੀ ਪੜ੍ਹੋ : ਲਿਵ ਇਨ ਪਾਰਟਨਰ ਕਤਲ : ਮੁਲਜ਼ਮ ਦਾ ਦਾਅਵਾ ਔਰਤ ਨੇ ਕੀਤੀ ਸੀ ਖ਼ੁਦਕੁਸ਼ੀ, ਡਰ ਕੇ ਕੀਤੇ ਟੁਕੜੇ
ਬਾਹਾਨਗਾ ਬਾਜ਼ਾਰ ਰੇਲਵੇ ਸਟੇਸ਼ਨ ਦੇ ਨੇੜੇ ਰਹਿਣ ਵਾਲੇ ਲੋਕਾਂ ਨੇ ਹਾਦਸੇ ਵਾਲੀ ਥਾਂ ’ਤੇ ਪਏ ਇਕ ਡੱਬੇ ’ਚੋਂ ਬਦਬੂ ਆਉਣ ਦੀ ਸ਼ਿਕਾਇਤ ਕੀਤੀ ਅਤੇ ਖਦਸ਼ਾ ਪ੍ਰਗਟਾਇਆ ਕਿ ਅਜੇ ਵੀ ਕੁਝ ਲਾਸ਼ਾਂ ਡੱਬੇ ’ਚ ਫਸੀਆਂ ਹੋਈਆਂ ਹਨ। ਸ਼ਿਕਾਇਤ ਤੋਂ ਬਾਅਦ ਰੇਲਵੇ ਨੇ ਸੂਬਾ ਸਰਕਾਰ ਦੀ ਮਦਦ ਨਾਲ ਤਲਾਸ਼ੀ ਲਈ। ਦੱਖਣ-ਪੂਰਬ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਆਦਿਤਿਆ ਕੁਮਾਰ ਚੌਧਰੀ ਨੇ ਪੱਤਰਕਾਰਾਂ ਨੂੰ ਕਿਹਾ,‘‘ਇਹ ਪਾਇਆ ਗਿਆ ਕਿ ਸਟੇਸ਼ਨ ’ਤੇ ਸੜੇ ਹੋਏ ਆਂਡਿਆਂ ਤੋਂ ਬਦਬੂ ਫੈਲ ਰਹੀ ਹੈ।’’ ਉਨ੍ਹਾਂ ਕਿਹਾ ਕਿ ਯਸ਼ਵੰਤਪੁਰ-ਹਾਵੜਾ ਐਕਸਪ੍ਰੈੱਸ ਦੀ ਪਾਰਸਲ ਵੈਨ ’ਚ ਲਗਭਗ 3 ਟਨ ਆਂਡੇ ਲਿਜਾਏ ਜਾ ਰਹੇ ਸਨ। ਅਸੀਂ ਮੌਕੇ ਤੋਂ ਸੜੇ ਆਂਡਿਆਂ ਨੂੰ ਹਟਵਾਇਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸ਼ਰਦ ਪਵਾਰ ਅਤੇ ਸੰਜੇ ਰਾਊਤ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ
NEXT STORY