ਨਵੀਂ ਦਿੱਲੀ— ਦੇਸ਼ ਦੇ ਵਧੇਰੇ ਹਿੱਸਿਆਂ ਵਿਚ ਮਾਨਸੂਨ ਦੌਰਾਨ ਪੈ ਰਿਹਾ ਮੀਂਹ ਆਫਤ ਬਣ ਕੇ ਆਇਆ ਹੈ। ਦੇਸ਼ ਦੇ ਕਈ ਹਿੱਸੇ ਇਸ ਵੇਲੇ ਹੜ੍ਹ ਦੀ ਲਪੇਟ ਵਿਚ ਹਨ। ਨਦੀਆਂ ਦੇ ਪਾਣੀ ਦਾ ਪੱਧਰ ਵਧਣ ਕਾਰਨ ਅਸਾਮ ਤੇ ਬਿਹਾਰ ਦੇ ਕਈ ਇਲਾਕੇ ਪਾਣੀ ਵਿਚ ਡੁੱਬ ਗਏ। ਅਸਾਮ ਵਿਚ ਹੁਣ ਤਕ 7 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ ਬਿਹਾਰ ਵਿਚ ਹੜ੍ਹ ਨਾਲ ਮਰਨ ਵਾਲਿਆਂ ਦਾ ਅੰਕੜਾ 13 ਤਕ ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ ਆਉਣ ਵਾਲੇ 24 ਘੰਟਿਆਂ ਵਿਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ।
ਦਿੱਲੀ 'ਚ ਸ਼ਾਹੀ ਵਿਆਹਾਂ 'ਤੇ ਲੱਗੇਗੀ ਰੋਕ, ਨਿਯਮ ਤੋੜਨ 'ਤੇ ਹੋਵੇਗਾ ਜੁਰਮਾਨਾ
NEXT STORY