ਐਮਸਟ੍ਰਡਮ– ਨੀਦਰਲੈਂਡ ਨੇ ਤਜਰਬੇਕਾਰੀ ਸਕਾਟ ਐਡਵਰਡਸ ਦੀ ਅਗਵਾਈ ਵਿਚ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਆਪਣੀ 15 ਮੈਂਬਰੀ ਟੀਮ ਐਲਾਨ ਕੀਤੀ ਹੈ। ‘ਰਾਇਲ ਡੱਚ ਕ੍ਰਿਕਟ ਸੰਘ’ ਨੇ 27 ਸਾਲਾ ਐਡਵਰਡਸ ਨੂੰ ਮੇਜ਼ਬਾਨ ਨੇਪਾਲ ਤੇ ਨਾਮੀਬੀਆ ਦੀ ਹਾਲੀਆ ਤਿਕੋਣੀ ਲੜੀ ਵਿਚ ਮਾਮੂਲੀ ਪ੍ਰਦਰਸ਼ਨ ਦੇ ਬਾਵਜੂਦ ਕਪਤਾਨ ਬਰਕਰਾਰ ਰੱਖਿਆ ਹੈ। ਐਡਵਰਡਸ ਨੇ ਨੀਦਰਲੈਂਡ ਲਈ 56 ਟੀ-20 ਕੌਮਾਂਤਰੀ ਵਿਚ 122 ਦੀ ਸਟ੍ਰਾਈਕ ਰੇਟ ਨਾਲ 671 ਦੌੜਾਂ ਬਣਾਈਆਂ ਹਨ। ਟੀਮ ਵਿਚ ਭਾਰਤੀ ਮੂਲ ਦੇ ਕ੍ਰਿਕਟਰਾਂ ਤੇਜਾ ਨਿਦਾਮਾਨੁਰੂ, ਵਿਕਰਮ ਸਿੰਘ ਤੇ ਆਰੀਅਨ ਦੱਤ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਨੀਦਰਲੈਂਡ ਦੀ ਟੀਮ 2022 ਵਿਚ ਟੀ-20 ਵਿਸ਼ਵ ਕੱਪ ਤੇ ਪਿਛਲੇ ਸਾਲ ਵਨ ਡੇ ਵਿਸ਼ਵ ਕੱਪ ਤੋਂ ਬਾਅਦ ਲਗਾਤਾਰ ਤੀਜੀ ਵਾਰ ਆਈ. ਸੀ. ਸੀ. ਦੀ ਪ੍ਰਤੀਯੋਗਿਤਾ ਵਿਚ ਹਿੱਸਾ ਲੈ ਰਹੀ ਹੈ। ਟੀਮ ਟੀ-20 ਵਿਸ਼ਵ ਕੱਪ ਦੀ ਮੁਹਿੰਮ ਦੀ ਸ਼ੁਰੂਆਤ 4 ਜੂਨ ਨੂੰ ਡਲਾਸ ਵਿਚ ਨੇਪਾਲ ਵਿਰੁੱਧ ਕਰੇਗੀ।
T-20 ਵਿਸ਼ਵ ਕੱਪ ਦੇ ਮੱਦੇਨਜ਼ਰ IPL 2024 ਦੇ ਬਾਕੀ ਮੁਕਾਬਲੇ ਨਹੀਂ ਖੇਡਣਗੇ ਇਹ ਦਿੱਗਜ ਖਿਡਾਰੀ
NEXT STORY