ਸ਼ਿਮਲਾ-ਇਸ ਵਾਰ ਫਰਵਰੀ ਤੋਂ ਹੋਈ ਬਾਰਿਸ਼ ਨੇ 10 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਅਫਗਾਨਿਸਤਾਨ ਤੋਂ ਚੱਲਣ ਵਾਲੀਆਂ ਤੇਜ਼ ਹਵਾਵਾਂ ਕਾਰਨ ਮਾਰਚ ਮਹੀਨੇ ਦੀ ਸ਼ੁਰੂਆਤ 'ਚ ਫਿਰ ਬਾਰਿਸ਼ ਦੇਖਣ ਨੂੰ ਮਿਲੇਗੀ। 2 ਅਤੇ 3 ਮਾਰਚ ਨੂੰ ਫਿਰ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲਣਗੀਆਂ। ਜ਼ਿਲੇ 'ਚ ਅੱਜ ਵੀ ਬੱਦਲ ਛਾਏ ਰਹਿਣਗੇ ਪਰ ਪਿਛਲੇ 24 ਘੰਟਿਆਂ ਦੌਰਾਨ 2 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ।
ਸ਼ਿਮਲਾ ਸਮੇਤ 6 ਜ਼ਿਲਿਆਂ 'ਚ ਬੁੱਧਵਾਰ ਨੂੰ ਭਾਰੀ ਬਰਫਬਾਰੀ ਹੋਈ। ਇਸ ਕਾਰਨ ਸ਼ਿਮਲਾ ਦਾ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 8 ਤੋਂ 10 ਡਿਗਰੀ ਤੱਕ ਹੇਠਾਂ ਆ ਗਿਆ ਹੈ। ਬਰਫਬਾਰੀ ਦੇ ਕਾਰਨ ਮੰਡੀ ਜ਼ਿਲੇ ਦਾ ਚੌਹਾਰਘਾਟੀ , ਕਾਂਗੜਾ ਦਾ ਛੋਟਾ ਭੰਗਾਲ ਅਤੇ ਵੱਡਾ ਭੰਗਾਲ ਦੂਜੀ ਦੁਨੀਆਂ ਨਾਲੋਂ ਕੱਟਿਆ ਗਿਆ । ਕੁੱਲੂ-ਮਨਾਲੀ 'ਚ ਹੋਈ ਭਾਰੀ ਬਾਰਿਸ਼ ਕਾਰਨ ਕਈ ਥਾਵਾਂ 'ਤੇ ਜ਼ਮੀਨ ਖਿਸ਼ਕ ਗਈ।
ਟਰੱਕ ਦੀ ਲਪੇਟ 'ਚ ਆਉਣ ਨਾਲ ਏ. ਐੱਸ. ਆਈ. ਦੀ ਮੌਤ
NEXT STORY