ਨੈਸ਼ਨਲ ਡੈਸਕ- ਦੇਸ਼ ਦੇ ਉੱਤਰੀ ਹਿੱਸਿਆਂ 'ਚ ਜਿੱਥੇ ਗਰਮੀ ਕਹਿਰ ਵਰ੍ਹਾ ਰਹੀ ਹੈ, ਉੱਥੇ ਹੀ ਕਈ ਹਿੱਸਿਆਂ 'ਚ ਮੋਹਲੇਧਾਰ ਬਾਰਿਸ਼ ਨੇ ਕਹਿਰ ਵਰ੍ਹਾਇਆ ਹੋਇਆ ਹੈ। ਇਸੇ ਦੌਰਾਨ ਮਹਾਰਾਸ਼ਟਰ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਤੇ ਬਿਜਲੀ ਡਿੱਗਣ ਕਾਰਨ ਐਤਵਾਰ ਨੂੰ ਅੱਠ ਲੋਕਾਂ ਦੀ ਮੌਤ ਹੋ ਗਈ ਹੈ।
ਇਸੇ ਦੌਰਾਨ ਮੌਸਮ ਵਿਭਾਗ ਨੇ ਰਤਨਾਗਿਰੀ ਅਤੇ ਰਾਏਗੜ੍ਹ ਵਰਗੇ ਤੱਟਵਰਤੀ ਜ਼ਿਲ੍ਹਿਆਂ ਲਈ 'ਰੈੱਡ ਅਲਰਟ' ਅਤੇ ਪਾਲਘਰ, ਠਾਣੇ, ਸਿੰਧੂਦੁਰਗ ਅਤੇ ਪੁਣੇ, ਸਤਾਰਾ ਅਤੇ ਕੋਲਹਾਪੁਰ ਦੇ ਘਾਟਾਂ ਲਈ 'ਔਰੇਂਜ ਅਲਰਟ' ਜਾਰੀ ਕੀਤਾ ਹੈ। ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨਡੀਆਰਐਫ) ਅਤੇ ਰਾਜ ਆਫ਼ਤ ਪ੍ਰਤੀਕਿਰਿਆ ਬਲ (ਐਸਡੀਆਰਐਫ) ਦੀਆਂ ਟੀਮਾਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਲਈ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਭਾਰਤ 'ਚ ਲੈਂਡ ਹੋਇਆ ਇੰਗਲੈਂਡ ਦਾ ਲੜਾਕੂ ਜਹਾਜ਼
ਰਾਜ ਆਫ਼ਤ ਪ੍ਰਬੰਧਨ ਵਿਭਾਗ ਦੀ ਰਿਪੋਰਟ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਸਵੇਰੇ 11 ਵਜੇ ਤੱਕ, ਰਤਨਾਗਿਰੀ ਵਿੱਚ ਸਭ ਤੋਂ ਵੱਧ 88.1 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇਸ ਤੋਂ ਬਾਅਦ ਰਾਏਗੜ੍ਹ ਵਿੱਚ 65.3 ਮਿਲੀਮੀਟਰ, ਸਿੰਧੂਦੁਰਗ ਵਿੱਚ 43.8 ਮਿਲੀਮੀਟਰ, ਠਾਣੇ ਵਿੱਚ 29.6 ਮਿਲੀਮੀਟਰ ਅਤੇ ਯਵਤਮਾਲ ਵਿੱਚ 27.5 ਮਿਲੀਮੀਟਰ ਬਾਰਿਸ਼ ਹੋਈ।
ਅਧਿਕਾਰੀਆਂ ਨੇ ਕਿਹਾ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ 8 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋਏ ਹਨ। ਇਹ ਮੌਤਾਂ ਮੁੰਬਈ, ਸਿੰਧੂਦੁਰਗ, ਧੂਲੇ, ਨਾਸਿਕ, ਸੰਭਾਜੀਨਗਰ, ਨੰਦੂਰਬਾਰ ਅਤੇ ਅਮਰਾਵਤੀ ਵਿੱਚ ਮੌਤਾਂ ਹੋਈਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਮੌਤ ਬਿਜਲੀ ਡਿੱਗਣ ਕਾਰਨ ਹੋਈ।
ਕੋਂਕਣ ਖੇਤਰ ਦੀਆਂ ਪ੍ਰਮੁੱਖ ਨਦੀਆਂ ਵਿੱਚੋਂ, ਰਤਨਾਗਿਰੀ ਜ਼ਿਲ੍ਹੇ ਵਿੱਚ ਜਗਬੂਦੀ ਨਦੀ ਚੇਤਾਵਨੀ ਦੇ ਪੱਧਰ ਤੋਂ ਉੱਪਰ ਵਗ ਰਹੀ ਹੈ। ਆਫ਼ਤ ਪ੍ਰਬੰਧਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਪਾਣੀ ਦਾ ਪੱਧਰ ਹੋਰ ਵਧਦਾ ਹੈ ਤਾਂ ਨਦੀ ਦੇ ਕੰਢੇ ਸਥਿਤ ਖੇੜ, ਅਲਸੂਰ, ਚਿੰਚਘਰ ਅਤੇ ਪ੍ਰਭੂਵਾੜੀ ਪਿੰਡ ਪ੍ਰਭਾਵਿਤ ਹੋ ਸਕਦੇ ਹਨ।
ਇਹ ਵੀ ਪੜ੍ਹੋ- B'Day ਵਾਲੇ ਦਿਨ ਹੀ ਚਲੀ ਗਈ ਨੌਜਵਾਨ ਦੀ ਜਾਨ ! ਨਹੀਂ ਸੋਚਿਆ ਸੀ ਇੰਝ ਆਵੇਗੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Takeoff ਤੋਂ ਠੀਕ ਪਹਿਲਾਂ ਹੁਣ Air India Express ਜਹਾਜ਼ 'ਚ ਆਈ ਖਰਾਬੀ, ਯਾਤਰੀਆਂ ਦੇ ਸੁੱਕੇ ਸਾਹ
NEXT STORY