ਨਵੀਂ ਦਿੱਲੀ (ਏਜੰਸੀਆਂ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਫ਼ੋਨ ’ਤੇ ਗੱਲਬਾਤ ਕੀਤੀ। ਜ਼ੇਲੈਂਸਕੀ ਨੇ ਯੂਕ੍ਰੇਨ ਵਿਚ ਚੱਲ ਰਹੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਜ਼ੇਲੈਂਸਕੀ ਨੂੰ ਦੱਸਿਆ ਕਿ ਭਾਰਤ ਹਮੇਸ਼ਾ ਸ਼ਾਂਤੀ ਦਾ ਹਮਾਇਤੀ ਰਿਹਾ ਹੈ। ਉਨ੍ਹਾਂ ਨੇ ਯੂਕ੍ਰੇਨ ਵਿਚ ਜਲਦੀ ਤੋਂ ਜਲਦੀ ਸ਼ਾਂਤੀ ਲਿਆਉਣ ਲਈ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਭਾਰਤ ਸ਼ਾਂਤੀ ਲਈ ਆਪਣੇ ਯਤਨ ਜਾਰੀ ਰੱਖੇਗਾ ਅਤੇ ਯੂਕ੍ਰੇਨ ਵਿਚ ਸਥਿਰਤਾ ਲਿਆਉਣ ਵਿਚ ਸਹਿਯੋਗ ਕਰੇਗਾ।
ਇਸ ਤੋਂ ਪਹਿਲਾਂ, 26 ਅਗਸਤ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਯੂਕ੍ਰੇਨ ਦੇ ਆਜ਼ਾਦੀ ਦਿਹਾੜੇ ’ਤੇ ਜ਼ੇਲੈਂਸਕੀ ਨੂੰ ਇਕ ਪੱਤਰ ਲਿਖਿਆ ਸੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਸੀ। ਪੀ.ਐੱਮ. ਮੋਦੀ ਨੇ ਪੱਤਰ ਵਿਚ ਲਿਖਿਆ ਸੀ- ''ਮੈਨੂੰ ਪਿਛਲੇ ਸਾਲ ਕੀਵ ਦੀ ਆਪਣੀ ਫੇਰੀ ਦੌਰਾਨ ਬਹੁਤ ਚੰਗਾ ਲੱਗਿਆ ਸੀ। ਉਦੋਂ ਤੋਂ ਭਾਰਤ ਅਤੇ ਯੂਕ੍ਰੇਨ ਦੇ ਸਬੰਧਾਂ ਵਿਚ ਹੋਰ ਸੁਧਾਰ ਹੋਇਆ ਹੈ।''
ਇਹ ਵੀ ਪੜ੍ਹੋ- ਟਰੰਪ ਦੀ ਮੌਤ ! ਸੋਸ਼ਲ ਮੀਡੀਆ 'ਤੇ ਫੈਲੀ ਖ਼ਬਰ, ਜ਼ਿੰਮੇਵਾਰੀ ਸੰਭਾਲਣ ਲਈ JD Vance ਤਿਆਰ
ਉਨ੍ਹਾਂ ਅੱਗੇ ਲਿਖਿਆ, ''ਭਾਰਤ ਹਮੇਸ਼ਾ ਸ਼ਾਂਤੀ ਦੇ ਹੱਕ ਵਿਚ ਹੈ। ਅਸੀਂ ਗੱਲਬਾਤ ਅਤੇ ਕੂਟਨੀਤੀ ਰਾਹੀਂ ਜੰਗ ਨੂੰ ਜਲਦੀ ਖਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਇਸ ਦੇ ਜਵਾਬ ਵਿਚ ਜ਼ੇਲੈਂਸਕੀ ਨੇ ਕਿਹਾ ਸੀ ਕਿ ਭਾਰਤ ਸ਼ਾਂਤੀ ਅਤੇ ਗੱਲਬਾਤ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਇਸ ਭਿਆਨਕ ਜੰਗ ਨੂੰ ਸ਼ਾਂਤੀ ਨਾਲ ਖਤਮ ਕਰਨ ਲਈ ਦੁਨੀਆ ਕੋਸ਼ਿਸ਼ ਕਰ ਰਹੀ ਹੈ ਅਤੇ ਅਸੀਂ ਭਾਰਤ ਦੀ ਮਦਦ ਚਾਹੁੰਦੇ ਹਾਂ।
ਇਹ ਵੀ ਪੜ੍ਹੋ- ਭਾਰਤ 'ਚ 10 ਟ੍ਰਿਲੀਅਨ ਯੇਨ ਨਿਵੇਸ਼ ਕਰੇਗਾ ਜਾਪਾਨ, ਦੋਵਾਂ ਦੇਸ਼ਾਂ ਵਿਚਾਲੇ 150 ਸਮਝੌਤਿਆਂ ਦਾ ਹੋਇਆ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੁਦਰਤੀ ਆਫ਼ਤ ਕਾਰਨ ਮੁਲਤਵੀ ਹੋਈ ਵੈਸ਼ਨੋ ਦੇਵੀ ਯਾਤਰਾ, NH 'ਤੇ ਫਸੇ 800 ਟਰੱਕ, ਹਜ਼ਾਰਾਂ ਲੋਕ ਹੋਏ ਬੇਘਰ
NEXT STORY