ਨੈਸ਼ਨਲ ਡੈਸਕ- ਬੀਤੇ ਕੁਝ ਦਿਨਾਂ ਤੋਂ ਜਿੱਥੇ ਏਅਰ ਇੰਡੀਆ ਦੇ ਜਹਾਜ਼ਾਂ ਦੀ ਸੁਰੱਖਿਆ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਉੱਥੇ ਹੀ ਦੂਜੇ ਪਾਸੇ ਇਜ਼ਰਾਈਲ-ਈਰਾਨ ਵਿਚਾਲੇ ਜੰਗ ਦੀ ਸਥਿਤੀ ਬਣੀ ਹੋਈ ਹੈ, ਜਿਸ 'ਚ ਯੂਰੋਪੀ ਦੇਸ਼ਾਂ ਨੇ ਵੀ ਈਰਾਨ ਦੇ ਖ਼ਿਲਾਫ਼ ਸਟੈਂਡ ਲਿਆ ਹੈ। ਹੁਣ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੰਗਲੈਂਡ ਏਅਰ ਫੋਰਸ ਦੇ ਇਕ ਫਾਈਟਰ ਜੈੱਟ ਐੱਫ-35 ਦੀ ਤਿਰੁਵਨੰਤਰਪੁਰਮ ਸਥਿਤ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਹੋਈ ਹੈ।
ਜਾਣਕਾਰੀ ਅਨੁਸਾਰ ਇਸ ਜਹਾਜ਼ 'ਚ ਫਿਊਲ ਘੱਟ ਸੀ, ਜਿਸ ਕਾਰਨ ਇਸ ਨੂੰ ਤਿਰੁਵਨੰਤਪੁਰਮ 'ਚ ਉਤਾਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਸ਼ਨੀਵਾਰ ਰਾਤ ਕਰੀਬ 9.30 ਵਜੇ ਏਅਰਪੋਰਟ 'ਤੇ ਲੈਂਡ ਹੋਇਆ ਸੀ। ਇਸ ਜਹਾਜ਼ ਨੂੰ ਸੁਰੱਖਿਅਤ ਉਤਾਰਨ ਲਈ ਏਅਰਪੋਰਟ ਅਧਿਕਾਰੀਆਂ ਨੇ ਏਅਰਪੋਰਟ 'ਤੇ ਪੁਖ਼ਤਾ ਇੰਤਜ਼ਾਮ ਕੀਤੇ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦੇ ਪਾਇਲਟ ਨੇ ਫਿਊਲ ਘੱਟ ਹੋਣ ਕਾਰਨ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ ਸੀ, ਜਿਸ ਮਗਰੋਂ ਉਸ ਨੂੰ ਤੁਰੰਤ ਲੈਂਡਿੰਗ ਲਈ ਇਜ਼ਾਜਤ ਦੇ ਦਿੱਤੀ ਗਈ। ਫਿਲਹਾਲ ਇਹ ਜਹਾਜ਼ ਏਅਰਪੋਰਟ 'ਚ ਖੜ੍ਹਾ ਹੈ ਤੇ ਇਸ ਦੀ ਰੀਫਿਊਲਿੰਗ ਦੀ ਪ੍ਰਕਿਰਿਆ ਚੱਲ ਰਹੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਥਾਣੇ 'ਚੋਂ ਅਚਾਨਕ ਗਾਇਬ ਹੋ ਗਈ ਕਰੋੜਾਂ ਦੀ ਹੈਰੋਇਨ, SHO ਸਣੇ 4 ਮੁਲਾਜ਼ਮਾਂ 'ਤੇ ਡਿੱਗੀ ਗਾਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਾਂਦਰ ਨੂੰ ਫੜਦਾ-ਫੜਦਾ ਕੋਠੇ ਤੋਂ ਡਿੱਗਾ ਨੌਜਵਾਨ, ਇਲਾਜ ਦੌਰਾਨ ਤੋੜਿਆ ਦਮ
NEXT STORY