ਨਵੀਂ ਦਿੱਲੀ- ਸੋਮਵਾਰ ਸਵੇਰੇ ਵੱਡੀ ਗਿਣਤੀ ’ਚ ਧਮਾਕਾਖੇਜ਼ ਸਮੱਗਰੀ ਮਿਲਣ ਦੀ ਜਾਣਕਾਰੀ ਆਈ ਅਤੇ ਸ਼ਾਮ ਨੂੰ ਲਾਲ ਕਿਲੇ ਦੇ ਨੇੜੇ ਧਮਾਕਾ ਹੋ ਗਿਆ। ਭਾਰੀ ਮਾਤਰਾ ’ਚ ਧਮਾਕਾਖੇਜ਼ ਸਮੱਗਰੀ ਮਿਲਣ ਅਤੇ ਫਿਰ ਧਮਾਕਾ ਹੋਣ ਨਾਲ ਇੰਟੈਲੀਜੈਂਸ ’ਤੇ ਮੁੜ ਸਵਾਲ ਉੱਠਣ ਲੱਗੇ ਹਨ। ਸਾਰੇ ਪਾਸੇ ਸੁਰੱਖਿਆ ਏਜੰਸੀਆਂ ਦੀ ਮੁਸਤੈਦੀ ਦੇ ਬਾਵਜੂਦ ਵੀ ਇਸ ਤਰ੍ਹਾਂ ਧਮਾਕਾਖੇਜ਼ ਸਮੱਗਰੀ ਪਹੁੰਚਣਾ ਅਤੇ ਧਮਾਕਾ ਹੋਣਾ ਸਵਾਲ ਖੜ੍ਹੇ ਕਰ ਰਿਹਾ ਹੈ, ਉਹ ਵੀ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਸਿਰਫ਼ 6 ਮਹੀਨਿਆਂ ਬਾਅਦ।
ਪਹਿਲਗਾਮ ਹਮਲੇ ਦੀ ਸਾਜ਼ਿਸ਼ ਦੀ ਵੀ ਨਹੀਂ ਲੱਗੀ ਭਿਣਕ
22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਦੀ ਸਾਜ਼ਿਸ਼ ਵੀ ਸਮਾਂ ਰਹਿੰਦਿਆਂ ਪਤਾ ਨਹੀਂ ਲੱਗ ਸਕੀ ਸੀ। ਹਾਲਾਂਕਿ ਬਾਅਦ ’ਚ ਭਾਰਤ ਨੇ ਇਸ ਅੱਤਵਾਦੀ ਹਮਲੇ ਦਾ ਬਦਲਾ ਲਿਆ ਅਤੇ ਪਾਕਿਸਤਾਨ ’ਚ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ। ਨਾਲ ਹੀ ਉਨ੍ਹਾਂ ਅੱਤਵਾਦੀਆਂ ਨੂੰ ਵੀ ਮਾਰਿਆ ਗਿਆ ਜਿਨ੍ਹਾਂ ਨੇ ਪਹਿਲਗਾਮ ਹਮਲੇ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਬਾਅਦ ਜੰਮੂ-ਕਸ਼ਮੀਰ ਪੁਲਸ ਨੇ ਇੰਟੈਲੀਜੈਂਸ ਨੈੱਟਵਰਕ ਮਜ਼ਬੂਤ ਕਰਨ ’ਤੇ ਵੀ ਧਿਆਨ ਦਿੱਤਾ।
ਪਹਿਲਾਂ ਧਮਾਕਾਖੇਜ਼ ਸਮੱਗਰੀ ਮਿਲਣਾ ਅਤੇ ਫਿਰ ਧਮਾਕਾ ਹੋਣਾ...
ਸੁਰੱਖਿਆ ਮਾਹਰ ਲੈਫਟੀਨੈਂਟ ਜਨਰਲ ਸੰਜੇ ਕੁਲਕਰਣੀ ਕਹਿੰਦੇ ਹਨ ਕਿ ਪਹਿਲਾਂ ਧਮਾਕਾਖੇਜ਼ ਸਮੱਗਰੀ ਮਿਲਣਾ ਅਤੇ ਫਿਰ ਧਮਾਕਾ ਹੋਣਾ ਅਤੇ ਧਮਾਕੇ ਦਾ ਸਮਾਂ, ਜਦੋਂ ਭੀੜ ਵੱਧ ਹੁੰਦੀ ਹੈ, ਇਹ ਇਕ ਸਾਜ਼ਿਸ਼ ਲੱਗ ਰਿਹਾ ਹੈ। ਜਾਣਕਾਰੀ ਸਾਹਮਣੇ ਆਵੇਗੀ ਪਰ ਸਾਰਿਆਂ ਨੂੰ ਚੌਕਸ ਰਹਿਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਫੌਜ ਦੇ ਅੰਦਰ ਸਿਖਾਇਆ ਜਾਂਦਾ ਹੈ ਕਿ ‘ਰਿਸਪੈਕਟ ਫਾਰ ਆਲ, ਸਸਪੈਕਟ ਫਾਰ ਆਲ’, ਜਿਸ ਦਾ ਮਤਲਬ ਹੈ ਕਿ ਸਭ ਦੀ ਇੱਜ਼ਤ ਕਰੋ ਪਰ ਸਭ ’ਤੇ ਸ਼ੱਕ ਵੀ ਕਰੋ। ਇਹੀ ਸੁਰੱਖਿਆ ਏਜੰਸੀਆਂ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਧਮਾਕਾ ਕੀ ਸੀ ਅਤੇ ਇਸ ਦੇ ਪਿੱਛੇ ਕੌਣ ਸੀ, ਇਹ ਜਾਂਚ ’ਚ ਸਾਹਮਣੇ ਆਵੇਗਾ ਪਰ ਇਹ ਵੀ ਸੱਚ ਹੈ ਕਿ ਕਿਸੇ ਵੀ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਲਈ ਅੱਤਵਾਦੀ ਨਵੀਂ ਤਰ੍ਹਾਂ ਦੇ ਕਮਿਊਨੀਕੇਸ਼ਨ ਸਿਸਟਮ ਦੀ ਵਰਤੋਂ ਕਰਨ ਲੱਗੇ ਹਨ, ਇਸ ਲਈ ਇੰਟੈਲੀਜੈਂਸ ਏਜੰਸੀਆਂ ਨੂੰ ਹੋਰ ਵੀ ਵਧੇਰੇ ਚੌਕਸ ਰਹਿਣਾ ਪਵੇਗਾ।
ਜੰਮੂ ’ਚ ਹੋਈਆਂ ਸੀ ਪਿਛਲੇ ਸਾਲ ਕਈ ਵਾਰਦਾਤਾਂ
ਪਿਛਲੇ ਸਾਲ ਜੰਮੂ ’ਚ ਕਈ ਅੱਤਵਾਦੀ ਵਾਰਦਾਤਾਂ ਹੋਈਆਂ, ਜਦਕਿ, ਲੱਗਭਗ 20 ਸਾਲਾਂ ਤੋਂ ਜੰਮੂ ਸ਼ਾਂਤ ਮੰਨਿਆ ਜਾ ਰਿਹਾ ਸੀ। ਉੱਥੇ ਅੱਤਵਾਦੀਆਂ ਨੇ ਘਾਤ ਲਾ ਕੇ ਸਿਰਫ਼ ਸੁਰੱਖਿਆ ਫ਼ੋਰਸਾਂ ਨੂੰ ਹੀ ਨਹੀਂ, ਆਮ ਨਾਗਰਿਕਾਂ ਨੂੰ ਵੀ ਨਿਸ਼ਾਨਾ ਬਣਾਇਆ। ਅੱਵਾਦੀਆਂ ਨੇ ਉਨ੍ਹਾਂ ਥਾਵਾਂ ’ਤੇ ਹਮਲਾ ਕੀਤਾ, ਜਿੱਥੇ ਸੁਰੱਖਿਆ ਫ਼ੋਰਸਾਂ ਹਮਲੇ ਦਾ ਸਭ ਤੋਂ ਘੱਟ ਖਦਸ਼ਾ ਮੰਨ ਰਹੀਆਂ ਸਨ। ਅੱਤਵਾਦੀ ਝੂਠੀ ਜਾਣਕਾਰੀ ਜਾਂ ਹੋਰ ਤਰੀਕਿਆਂ ਨਾਲ ਟ੍ਰੈਪ ਕਰ ਰਹੇ ਸਨ ਅਤੇ ਫਿਰ ਘਾਤ ਲਾ ਕੇ ਹਮਲਾ ਕਰ ਰਹੇ ਸਨ। ਜਿਸ ਤੋਂ ਬਾਅਦ ਸੁਰੱਖਿਆ ਨੈੱਟਵਰਕ ਮਜ਼ਬੂਤ ਕੀਤਾ ਗਿਆ ਅਤੇ ਹਿਊਮਨ ਇੰਟੈਲੀਜੈਂਸ ਮਜ਼ਬੂਤ ਕਰਨ ’ਤੇ ਵੀ ਕੰਮ ਕੀਤਾ ਹੋਇਆ।
ਧਮਾਕੇ ਦੀ ਡੂੰਘਾਈ ਨਾਲ ਅਤੇ ਤੁਰੰਤ ਜਾਂਚ ਯਕੀਨੀ ਬਣਾਏ ਸਰਕਾਰ : ਕਾਂਗਰਸ
NEXT STORY