ਮੁੰਬਈ (ਵਾਰਤਾ)— ਮਹਾਰਾਸ਼ਟਰ ਨਵ ਨਿਰਮਾਣ ਸੇਨਾ (ਮਨਸੇ) ਮੁਖੀ ਰਾਜ ਠਾਕਰੇ ਨੇ ਦਾਅਵਾ ਕੀਤਾ ਕਿ ਪੁਲਵਾਮਾ ਹਮਲਾ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਦਦ ਕਰਨ ਦੇ ਇਰਾਦੇ ਨਾਲ ਕੀਤਾ ਗਿਆ ਸੀ। ਠਾਕਰੇ ਨੇ ਕਿਹਾ ਕਿ ਭਾਜਪਾ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਦੇਸ਼ ਵਿਚ ਹਿੰਸਾ ਫੈਲਾਈ ਜਾਵੇਗੀ ਅਤੇ ਚੋਣਾਂ ਦੇ ਨੇੜੇ-ਤੇੜੇ ਇਸ ਤਰ੍ਹਾਂ ਦੇ ਹਮਲੇ ਕੀਤੇ ਜਾਣਗੇ। ਠਾਕਰੇ ਮਨਸੇ ਦੇ 13ਵੇਂ ਸਥਾਪਨਾ ਦਿਵਸ 'ਤੇ ਪਾਰਟੀ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ''ਸਾਡੇ ਜਵਾਨ ਸ਼ਹੀਦ ਹੋਏ ਅਤੇ ਸਾਨੂੰ ਦੱਸਿਆ ਗਿਆ ਕਿ ਅਸੀਂ ਲੋਕਾਂ ਨੂੰ ਪ੍ਰਸ਼ਨ ਨਹੀਂ ਪੁੱਛਣਾ ਚਾਹੀਦਾ। ਮੈਂ ਪਹਿਲਾਂ ਹੀ ਭਵਿੱਖਵਾਣੀ ਕੀਤੀ ਸੀ ਕਿ 2019 ਦੀਆਂ ਚੋਣਾਂ ਤੋਂ ਪਹਿਲਾਂ ਮੋਦੀ ਅਤੇ ਇਹ ਸਰਕਾਰ ਜੰਗ ਵਰਗੀ ਸਥਿਤੀ ਪੈਦਾ ਕਰੇਗੀ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਇਹ ਹਮਲਾ ਹੁਣੇ ਜਿਹੇ ਕਿਉਂ ਹੋਇਆ?''
ਠਾਕਰੇ ਨੇ ਇਸ ਦੇ ਨਾਲ ਹੀ ਹਵਾਈ ਫੌਜ ਵਲੋਂ ਕੀਤੀ ਏਅਰ ਸਟ੍ਰਾਈਕ ਵਿਚ ਅੱਤਵਾਦੀਆਂ ਦੇ ਮਾਰੇ ਜਾਣ ਬਾਰੇ ਕਈ ਸਵਾਲ ਚੁੱਕਦੇ ਹੋਏ ਨਰਿੰਦਰ ਮੋਦੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੀ ਤਿੱਖੀ ਆਲੋਚਨਾ ਕੀਤੀ। ਠਾਕਰੇ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਨਾਲ ਗਠਜੋੜ ਕਰ ਕੇ ਲੋਕ ਸਭਾ ਚੋਣਾਂ ਲੜਨ ਦੀ ਗੱਲ 'ਤੇ ਚੁੱਪ ਰਹੇ ਪਰ ਕਿਹਾ ਕਿ ਉੱਚਿਤ ਸਮਾਂ ਆਉਣ 'ਤੇ ਆਪਣੀਆਂ ਯੋਜਨਾਵਾਂ ਦਾ ਐਲਾਨ ਕਰਨਗੇ।
ਆਪਣੀਆਂ ਅਸਫਲਤਾਵਾਂ ਛੁਪਾਉਣ ਲਈ ਫੌਜ ਦੀ ਵਰਤੋਂ ਕਰ ਰਹੀ ਹੈ ਭਾਜਪਾ: ਅਹਿਮਦ ਪਟੇਲ
NEXT STORY