ਮੁੰਬਈ– ਮਹਾਰਾਸ਼ਟਰ ਨਵ-ਨਿਰਮਾਣ ਸੇਨਾ (ਮਨਸੇ) ਦੇ ਮੁਖੀ ਰਾਜ ਠਾਕਰੇ 5 ਜੂਨ ਨੂੰ ਅਯੁੱਧਿਆ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਆਪਣਾ ਨਵਾਂ ਜਲਸਾ 1 ਮਈ ਨੂੰ ਔਰੰਗਾਬਾਦ ਵਿਖੇ ਕਰਨ ਦਾ ਐਲਾਨ ਕੀਤਾ ਹੈ। ਠਾਕਰੇ ਨੇ ਐਤਵਾਰ ਕਿਹਾ ਕਿ ਅਸੀਂ ਮਹਾਰਾਸ਼ਟਰ ’ਚ ਦੰਗੇ ਨਹੀਂ ਚਾਹੁੰਦੇ। ਨਮਾਜ਼ ਅਦਾ ਕਰਨ ਦਾ ਕਿਸੇ ਨੇ ਵਿਰੋਧ ਨਹੀਂ ਕੀਤਾ ਪਰ ਜੇ ਮੁਸਲਮਾਨ ਲਾਊਡ ਸਪੀਕਰ ’ਤੇ ਵਿਰੋਧ ਕਰਣਗੇ ਤਾਂ ਅਸੀਂ ਵੀ ਲਾਊਡ ਸਪੀਕਰ ਦੀ ਵਰਤੋਂ ਕਰਾਂਗੇ।
ਰਾਜ ਠਾਕਰੇ ਨੇ ਕਿਹਾ ਕਿ ਮੁਸਲਮਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਧਰਮ ਕਾਨੂੰਨ ਤੋਂ ਵੱਡਾ ਨਹੀਂ ਹੈ। 3 ਮਈ ਤੋਂ ਬਾਅਦ ਮੈਂ ਵੇਖਾਂਗਾ ਕਿ ਕੀ ਕਰਨਾ ਹੈ। ਸਭ ਹਿੰਦੂ 3 ਮਈ ਤੋਂ ਬਾਅਦ ਤਿਆਰ ਰਹਿਣ। ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ’ਚ ਵਾਪਰੀ ਹਿੰਸਾ ’ਤੇ ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਦਾ ਇਸ ਢੰਗ ਨਾਲ ਹੀ ਜਵਾਬ ਦਿੱਤਾ ਜਾਣਾ ਚਾਹੀਦਾ ਹੈ। ਇੰਝ ਨਾ ਕੀਤਾ ਗਿਆ ਤਾਂ ਸਬੰਧਤ ਲੋਕ ਨਹੀਂ ਸਮਝਣਗੇ।
ਆਦਿੱਤਿਆ ਠਾਕਰੇ ਵੀ ਅਯੁੱਧਿਆ ਜਾਣ ਦੀ ਤਿਆਰੀ ’ਚ
ਓਧਰ ਸ਼ਿਵ ਸੈਨਾ ਦੇ ਨੇਤਾ ਅਤੇ ਮੰਤਰੀ ਆਦਿੱਤਿਆ ਠਾਕਰੇ ਭਾਜਪਾ ਨੂੰ ਹਿੰਦੂਤਵ ਦੇ ਮੁੱਦੇ ’ਤੇ ਉਸੇ ਦੇ ਗੜ੍ਹ ’ਚ ਜਾ ਕੇ ਜਵਾਬ ਦੇਣ ਦੀ ਤਿਆਰੀ ’ਚ ਹਨ। ਆਦਿੱਤਿਆ ਨੇ ਐਲਾਨ ਕੀਤਾ ਕਿ ਉਹ ਜਲਦੀ ਹੀ ਅਯੁੱਧਿਆ ਜਾਣਗੇ। ਉਹ ਮਈ ਮਹੀਨੇ ਦੇ ਸ਼ੁਰੂ ਵਿਚ ਹੀ ਅਯੁੱਧਿਆ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਮੇਰੀ ਅਯੁੱਧਿਆ ਦੇ ਦੌਰੇ ਨੂੰ ਲੈ ਕੇ ਸੰਜੇ ਰਾਊਤ ਨਾਲ ਗੱਲਬਾਤ ਹੋਈ ਹੈ। ਜਲਦੀ ਹੈ ਇਸ ਸਬੰਧੀ ਪ੍ਰੋਗਰਾਮ ਦਾ ਐਲਾਨ ਕੀਤਾ ਜਾਏਗਾ।
ਜਜ਼ਬੇ ਨੂੰ ਸਲਾਮ! ਅੱਜ ਵੀ ਪੂਰੀ ਲਗਨ ਨਾਲ ਪੜ੍ਹਾ ਰਹੀ 93 ਸਾਲ ਦੀ ਇਹ ਪ੍ਰੋਫੈਸਰ
NEXT STORY