ਉਦੈਪੁਰ (ਵਾਰਤਾ) : ਰਾਜਸਥਾਨ ਵਿਚ ਪਸ਼ੂ ਪਾਲਣ ਵਿਭਾਗ ਨੇ ਪਸ਼ੂਆਂ ਦੀ ਪਛਾਣ ਲਈ ਸ਼ੁਰੂ ਕੀਤੇ ਟੈਗਿੰਗ ਸਿਸਟਮ ਦੇ ਤਹਿਤ ਉਦੈਪੁਰ ਜ਼ਿਲ੍ਹੇ ਵਿਚ 11 ਲੱਖ ਗਾਂਵਾਂ ਅਤੇ ਮੱਝਾਂ ਦੀ ਟੈਗਿੰਗ ਕੀਤੀ ਜਾਵੇਗੀ। ਵਿਭਾਗ ਨੇ ਆਮ ਨਾਗਰਿਕ ਦੇ ਆਧਾਰ ਕਾਰਡ ਦੀ ਤਰ੍ਹਾਂ ਹੀ ਟੈਗ 'ਤੇ ਅੰਕਿਤ 12 ਡਿਜੀਟ ਦਾ ਇਹ ਯੂਨਿਕ ਨੰਬਰ ਹੀ ਪਸ਼ੂ ਦੀ ਪਛਾਣ ਹੋਵੇਗਾ। ਇਸ ਵਿਚ ਪਸ਼ੂ ਨਾਲ ਜੁੜੀ ਸਾਰੀ ਜਾਣਕਾਰੀ ਹੋਵੇਗੀ।
ਪਸ਼ੂ ਪਾਲਣ ਵਿਭਾਗ ਨੇ ਇਸ ਲਈ ਵੱਡੇ ਪੱਧਰ 'ਤੇ ਕਾਰਜ ਸ਼ੁਰੂ ਵੀ ਕਰ ਦਿੱਤਾ ਹੈ। ਉਦੈਪੁਰ ਜ਼ਿਲ੍ਹੇ ਵਿਚ 11 ਲੱਖ ਗਾਂਵਾਂ-ਮੱਝਾਂ 'ਤੇ ਇਹ ਟੈਗਿੰਗ ਕੀਤੀ ਜਾਵੇਗੀ। ਇਨ੍ਹਾਂ ਵਿਚੋਂ ਹੁਣ ਤੱਕ 1 ਲੱਖ 40 ਹਜ਼ਾਰ ਪਸ਼ੂਆਂ ਨੂੰ ਯੂਨਿਕ ਨੰਬਰ ਦੇ ਦਿੱਤੇ ਗਏ ਹਨ। ਪਸ਼ੂ ਪਾਲਣ ਵਿਭਾਗ ਵੱਲੋਂ ਇੰਫਾਰਮੇਸ਼ਨ ਨੈਟਵਕਰ ਫਾਰ ਐਨੀਮਲ ਪ੍ਰਾਡਕਟੀਵਿਟੀ ਐਂਡ ਹੈਲਥ (ਇਨਾਫ) ਯੋਜਨਾ ਦੇ ਤਹਿਤ ਸਾਰੇ ਪਸ਼ੂਆਂ ਲਈ 12 ਡਿਜੀਟ ਦਾ ਨੰਬਰ ਜਾਰੀ ਕੀਤਾ ਜਾ ਰਿਹਾ ਹੈ। ਇਹ ਯੂਨਿਕ ਨੰਬਰ ਹੀ ਹੁਣ ਉਸ ਪਸ਼ੂ ਦੀ ਪਛਾਣ ਹੋਵੇਗਾ। ਉਸ ਦਾ ਪੁਰਾ ਡਾਟਾ ਇਨਾਫ ਸਾਫਟਵੇਅਰ ਵਿਚ ਰਜਿਸਟਡਰ ਵੀ ਹੋਵੇਗਾ। ਉਦੈਪੁਰ ਜ਼ਿਲ੍ਹੇ ਵਿਚ ਪਸ਼ੂ ਪਾਲਣ ਵਿਭਾਗ ਦੇ 400 ਕਾਮੇ ਟੈਗਿੰਗ ਦੇ ਕਾਰਜ ਨੂੰ ਛੇਤੀ ਪੂਰਾ ਕਰਣ ਵਿਚ ਜੁਟੇ ਹਨ। ਇਸ ਦੇ ਲਈ ਪਸ਼ੂਆਂ ਦੀ ਪੁਰੀ ਜਾਣਕਾਰੀ ਜੁਟਾਉਣ ਤੋਂ ਬਾਅਦ ਉਸ ਨੂੰ ਇਨਾਫ ਸਾਫਟਵੇਅਰ ਵਿਚ ਅਪਲੋਡ ਕੀਤਾ ਜਾ ਰਿਹਾ ਹੈ। ਇਸ ਨੰਬਰ ਦੇ ਆਧਾਰ 'ਤੇ ਪਸ਼ੂ ਦੇ ਮਾਲਕ, ਪਸ਼ੂ ਦੀ ਟੀਕਾਕਰਣ ਦੀ ਹਾਲਤ ਅਤੇ ਨਸਲ ਆਦਿ ਸਾਰੀਆਂ ਜਾਣਕਾਰੀਆਂ ਸੋਫਟਵੇਅਰ ਵਿਚ ਮਿਲ ਸਕਣਗੀਆਂ। ਇਸ ਨਾਲ ਹੁਣ ਪਸ਼ੂਆਂ ਦੇ ਖ਼ਰੀਦਦਾਰ ਘਰ ਬੈਠੇ ਹੀ ਪਸ਼ੂ ਦੇ ਬਾਰੇ ਵਿਚ ਪੂਰੀ ਜਾਣਕਾਰੀ ਜੁਟਾ ਸਕਣਗੇ। ਇਸ ਦੇ ਤਹਿਤ ਉਦੈਪੁਰ ਜ਼ਿਲ੍ਹੇ ਵਿਚ 14 ਲੱਖ ਪਸ਼ੂਆਂ ਵਿਚੋਂ 11 ਲੱਖ ਪਸ਼ੂਆਂ 'ਤੇ ਟੈਗਿੰਗ ਕੀਤੀ ਜਾ ਰਹੀ ਹਨ। 4 ਸਾਲ ਤੋਂ ਵੱਡੇ ਪਸ਼ੂਆਂ 'ਤੇ ਇਹ ਟੈਗਿੰਗ ਕੀਤੀ ਜਾ ਰਹੀ ਹੈ। ਇਨਾਫ ਸੋਫਟਵੇਅਰ ਵਿਚ ਅੰਕਿਤ ਕੀਤੇ ਜਾ ਰਹੇ ਇਸ ਡਾਟਾ ਨਾਲ ਪੁਲਸ ਨੂੰ ਵੀ ਜੇਕਰ ਕਿਸੇ ਪਸ਼ੂ ਨੂੰ ਉਸ ਦੇ ਮਾਲਕ ਤੱਕ ਪੰਹੁਚਾਉਣਾ ਹੈ ਤਾਂ ਉਸ ਨੂੰ ਪੂਰੀ ਮਦਦ ਮਿਲ ਸਕੇਗੀ। ਜੇਕਰ ਕੋਈ ਚੋਰੀ ਦੇ ਪਸ਼ੂ ਨੂੰ ਹੋਰ ਥਾਂ ਕਿਤੇ ਛੱਡ ਜਾਂਦਾ ਹੈ ਤਾਂ ਪੁਲਸ ਇਸ ਆਧਾਰ ਸੋਫਟਵੇਅਰ ਜ਼ਰੀਏ ਉਸ ਪਸ਼ੂ ਨੂੰ ਉਸ ਦੇ ਮਾਲਕ ਤੱਕ ਪਹੁੰਚਾ ਸਕਦੀ ਹੈ। ਇਸ ਨਾਲ ਸੂਬਾ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਵੀ ਮਿਲ ਸਕੇਗਾ।
ਕੋਰੋਨਾ 'ਤੇ ਰਾਹੁਲ ਗਾਂਧੀ ਨੇ ਫਿਰ ਕੀਤੀ ਭਵਿੱਖਬਾਣੀ, ਦੱਸਿਆ ਅਗਸਤ 'ਚ ਕਿੰਨੇ ਹੋਣਗੇ ਮਾਮਲੇ
NEXT STORY