ਬਾੜਮੇਰ- ਕੇਂਦਰੀ ਜਾਂਚ ਬਿਊਰੋ (CBI) ਨੇ ਰਾਜਸਥਾਨ ਦੇ ਬਾੜਮੇਰ 'ਚ ਜਾਲੀਪਾ ਮਿਲਟਰੀ ਸਟੇਸ਼ਨ 'ਤੇ ਮਿਲਟਰੀ ਇੰਜੀਨੀਅਰ ਸਰਵਿਸਿਜ਼ (MES) ਦੇ ਇਕ ਸਹਾਇਕ ਗੈਰੀਸਨ ਇੰਜੀਨੀਅਰ (AGE) ਨੂੰ 8,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ। ਇਕ ਬਿਆਨ ਮੁਤਾਬਕ ਉਕਤ ਮੁਲਜ਼ਮ ਖ਼ਿਲਾਫ਼ ਠੇਕੇ ’ਤੇ ਕੰਮ ਕਰਦੇ ਮੁਲਾਜ਼ਮ ਤੋਂ ਆਪਣੀ ਡਿਊਟੀ ਨਿਭਾਉਣ ਲਈ 8,000 ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ- 47.35 ਕਰੋੜ ਰੁਪਏ ਦੀ ਹੈਰੋਇਨ ਜ਼ਬਤ, ਮਿਆਂਮਾਰ ਤੋਂ ਕੀਤੀ ਗਈ ਸੀ ਤਸਕਰੀ, 3 ਲੋਕ ਗ੍ਰਿਫ਼ਤਾਰ
ਸ਼ਿਕਾਇਤ ਤੋਂ ਬਾਅਦ ਸੀਬੀਆਈ ਨੇ ਜਾਲ ਵਿਛਾਇਆ ਅਤੇ ਦੋਸ਼ੀ ਨੂੰ ਸ਼ਿਕਾਇਤਕਰਤਾ ਤੋਂ 8,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਤੋਂ ਇਲਾਵਾ ਜਾਲੀਪਾ (ਬਾੜਮੇਰ) ਵਿਖੇ ਮੁਲਜ਼ਮ ਦੇ ਰਿਹਾਇਸ਼ੀ ਸਥਾਨ ਦੀ ਤਲਾਸ਼ੀ ਲਈ ਗਈ। ਮੁਲਜ਼ਮ ਨੂੰ CBI ਦੀ ਵਿਸ਼ੇਸ਼ ਅਦਾਲਤ, ਜੋਧਪੁਰ ਵਿਚ ਪੇਸ਼ ਕੀਤਾ ਜਾਵੇਗਾ। ਏਜੰਸੀ ਨੇ ਅੱਗੇ ਕਿਹਾ ਕਿ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ- ਅੰਕਿਤ ਸਕਸੈਨਾ ਕਤਲ ਕੇਸ: 3 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ, ਮੁਸਲਿਮ ਪ੍ਰੇਮਿਕਾ ਦੇ ਮਾਪੇ ਪ੍ਰੇਮ ਸਬੰਧਾਂ ਤੋਂ ਸਨ ਨਾਰਾਜ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
47.35 ਕਰੋੜ ਰੁਪਏ ਦੀ ਹੈਰੋਇਨ ਜ਼ਬਤ, ਮਿਆਂਮਾਰ ਤੋਂ ਕੀਤੀ ਗਈ ਸੀ ਤਸਕਰੀ, 3 ਲੋਕ ਗ੍ਰਿਫ਼ਤਾਰ
NEXT STORY