ਜੈਪੁਰ (ਭਾਸ਼ਾ)- ਉੱਪ ਪ੍ਰਧਾਨ ਜਗਦੀਪ ਧਨਖੜ ਵੀਰਵਾਰ ਸਵੇਰੇ ਆਪਣੇ ਜੱਦੀ ਪਿੰਡ ਪੁੱਜੇ ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਧਨਖੜ ਉੱਪ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਆਪਣੇ ਜੱਦੀ ਪਿੰਡ 'ਕਿਠਾਣਾ' ਪਹੁੰਚੇ ਜੋ ਝੁੰਝੁਨੂ ਜ਼ਿਲ੍ਹੇ 'ਚ ਹੈ। ਧਨਖੜ ਹੈਲੀਕਾਪਟਰ ਰਾਹੀਂ ਕਿਠਾਣਾ ਪਹੁੰਚੇ ਅਤੇ ਸਥਾਨਕ ਲੋਕਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ। ਉਹ ਇਕ ਸਥਾਨਕ ਸਕੂਲ ਪਹੁੰਚੇ। ਇਕ ਮੰਦਰ ਵਿਚ ਪੂਜਾ ਕੀਤੀ ਅਤੇ ਇਕ ਸਕੂਲ ਦਾ ਨੀਂਹ ਪੱਥਰ ਰੱਖਿਆ।
ਧਨਖੜ ਨੇ ਉੱਥੇ ਮੌਜੂਦ ਲੋਕਾਂ ਨਾਲ ਗੱਲ ਵੀ ਕੀਤੀ। ਇਸ ਮੌਕੇ ਝੁੰਝੁਨੂ ਦੇ ਸੰਸਦ ਮੈਂਬਰ ਨਰੇਂਦਰ ਕੁਮਾਰ, ਮਹਿਲਾ ਅਤੇ ਬਾਲ ਕਲਿਆਣ ਮੰਤਰੀ ਮਮਤਾ ਭੂਪੇਸ਼, ਸਥਾਨਕ ਵਿਧਾਇਕ ਸਮੇਤ ਹੋਰ ਜਨਪ੍ਰਤੀਨਿਧੀ ਮੌਜੂਦ ਸਨ। ਉੱਪ ਰਾਸ਼ਟਰਪਤੀ ਦਾ ਚੁਰੂ ਦੇ ਸਾਲਾਸਰ ਬਾਲਾਜੀ ਮੰਦਰ ਅਤੇ ਸੀਕਰ ਦੇ ਖਾਟੂ ਸ਼ਾਮ ਜੀ ਮੰਦਰ 'ਚ ਪੂਜਾ ਕਰਨ ਦਾ ਪ੍ਰੋਗਰਾਮ ਹੈ। ਉਹ ਦੁਪਹਿਰ 3.40 ਵਜੇ ਜੈਪੁਰ 'ਚ ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਨਾਲ ਮੁਲਾਕਾਤ ਕਰਨਗੇ ਅਤੇ ਸ਼ਾਮ ਨੂੰ ਬਾਰ ਕਾਊਂਸਿਲ ਆਫ਼ ਰਾਜਸਥਾਨ ਦੇ ਇਕ ਸਮਾਰੋਹ 'ਚ ਸ਼ਾਮਲ ਹੋਣਗੇ। ਉਨ੍ਹਾਂ ਦਾ ਸ਼ਾਮ ਨੂੰ ਦਿੱਲੀ ਪਰਤਣ ਦਾ ਪ੍ਰੋਗਰਾਮ ਹੈ।
ਬੈਂਗਲੁਰੂ 'ਚ ਭਾਰੀ ਮੀਂਹ ਕਾਰਨ ਈ-ਕਾਮਰਸ ਕੰਪਨੀਆਂ ਨੂੰ ਡਿਲੀਵਰੀ 'ਚ ਕਰਨਾ ਪੈ ਰਿਹੈ ਮੁਸ਼ਕਿਲਾਂ ਦਾ ਸਾਹਮਣਾ
NEXT STORY