ਜੈਪੁਰ- ਰਾਜਸਥਾਨ 'ਚ ਕੋਰੋਨਾ ਵਾਇਰਸ ਨਾਲ ਐਤਵਾਰ ਨੂੰ 4 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਸੂਬੇ 'ਚ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 341 ਹੋ ਗਈ ਹੈ। ਇਸ ਦੇ ਨਾਲ ਹੀ 154 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੂਬੇ 'ਚ ਮਰੀਜ਼ਾਂ ਦੀ ਕੁੱਲ ਗਿਣਤੀ 14691 ਹੋ ਗਈ, ਜਿਨ੍ਹਾਂ 'ਚੋਂ 2955 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਮੁੱਖ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਜੈਪੁਰ 'ਚ 2, ਅਜਮੇਰ, ਭਰਤਪੁਰ 'ਚ ਇਕ-ਇਕ ਹੋਰ ਮਰੀਜ਼ ਦੀ ਮੌਤ ਹੋਈ ਹੈ। ਇਸ ਨਾਲ ਸੂਬੇ 'ਚ ਮਰਨ ਵਾਲਿਆਂ ਦੀ ਗਿਣਤੀ 341 ਹੋ ਗਈ ਹੈ। ਇਕੱਲੇ ਜੈਪੁਰ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 147 ਹੋ ਗਈ ਹੈ, ਜਦੋਂ ਕਿ ਜੋਧਪੁਰ 'ਚ 30, ਭਰਤਪੁਰ 'ਚ 29, ਕੋਟਾ 'ਚ 19, ਅਜਮੇਰ 'ਚ 14 ਅਤੇ ਨਾਗੌਰ 'ਚ 10 ਪੀੜਤਾਂ ਦੀ ਮੌਤ ਹੋ ਚੁਕੀ ਹੈ। ਹੋਰ ਸੂਬਿਆਂ ਦੇ 22 ਰੋਗੀਆਂ ਦੀ ਵੀ ਇੱਥੇ ਮੌਤ ਹੋਈ ਹੈ।
ਐਤਵਾਰ ਸਵੇਰੇ 10.30 ਵਜੇ ਤੱਕ ਸੂਬੇ 'ਚ ਇਨਫੈਕਸ਼ਨ ਦੇ 154 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ 'ਚੋਂ ਧੌਲਪੁਰ 'ਚ 59, ਜੈਪੁਰ 'ਚ 31, ਝੁੰਝੁਨੂੰ 'ਚ 22, ਅਲਵਰ 'ਚ 12, ਸੀਕਰ 'ਚ 9, ਭੀਲਵਾੜਾ ਅਤੇ ਡੂੰਗਰਪੁਰ 'ਚ 5-5, ਰਾਜਸਮੰਦ 'ਚ 3, ਝਾਲਵਾੜਾ, ਨਾਗੌਰ ਅਤੇ ਉਦੇਪੁਰ 'ਚ 2-2 ਅਤੇ ਚੁਰੂ 'ਚ ਇਕ ਵਿਅਕਤੀ ਨੂੰ ਜਾਨ ਗਵਾਉਣੀ ਪਈ। ਇਕ ਹੋਰ ਸੂਬੇ ਦੇ ਵਿਅਕਤੀ ਦੀ ਵੀ ਇੱਥੇ ਮੌਤ ਹੋਈ ਹੈ। ਰਾਜਸਥਾਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁੱਲ ਮਾਮਲਿਆਂ 'ਚੋਂ 2 ਇਤਾਲਵੀ ਨਾਗਰਿਕਾਂ ਦੇ ਨਾਲ ਹੀ 61 ਉਹ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਈਰਾਨ ਤੋਂ ਲਿਆ ਕੇ ਜੋਧਪੁਰ ਅਤੇ ਜੈਸਲਮੇਰ 'ਚ ਫੌਜ ਦੇ ਅਰੋਗ ਕੇਂਦਰਾਂ 'ਚ ਰੱਖਿਆ ਗਿਆ ਸੀ। ਸੂਬੇ ਭਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਕਈ ਥਾਣਾ ਖੇਤਰਾਂ 'ਚ ਕਰਫਿਊ ਲੱਗਾ ਹੋਇਆ ਹੈ।
54 ਦਿਨ ਦੀ ਬੱਚੀ ਨੂੰ ਪਿਤਾ ਨੇ ਥੱਪੜ ਮਾਰ ਮੰਜੇ 'ਤੇ ਸੁੱਟਿਆ, ਹਾਲਤ ਨਾਜ਼ੁਕ
NEXT STORY