ਜੈਪੁਰ- ਰਾਜਸਥਾਨ 'ਚ ਮਹਾਮਾਰੀ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ ਅਤੇ ਅੱਜ ਯਾਨੀ ਬੁੱਧਵਾਰ ਸਵੇਰੇ 182 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਕੋਰਨਾ ਪੀੜਤਾਂ ਦੀ ਗਿਣਤੀ ਵਧ ਸਕੇ 15 ਹਜ਼ਾਰ 809 ਹੋ ਗਈ, ਉੱਥੇ ਹੀ 7 ਲੋਕਾਂ ਦੀ ਹੋਰ ਮੌਤ ਹੋਣ ਨਾਲ ਇਸ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ ਵਧ ਕੇ 372 ਪਹੁੰਚ ਗਿਆ।
ਮੈਡੀਕਲ ਵਿਭਾਗ ਦੀ ਸਵੇਰੇ 10.30 ਵਜੇ ਜਾਰੀ ਰਿਪੋਰਟ ਅਨੁਸਾਰ ਨਵੇਂ ਮਾਮਲਿਆਂ 'ਚ ਸਭ ਤੋਂ ਵੱਧ 63 ਮਾਮਲੇ ਧੌਲਪੁਰ 'ਚ ਸਾਹਮਣੇ ਆਏ ਹਨ। ਇਸੇ ਤਰ੍ਹਾਂ ਜੈਪੁਰ 'ਚ 53, ਭਰਤਪੁਰ 'ਚ 23, ਕੋਟਾ 10, ਨਾਗੌਰ ਅਤੇ ਸੀਕਰ 'ਚ 5-5, ਦੌਸਾ ਅਤੇ ਝਾਲਾਵਾੜ 'ਚ 4-4, ਝੁੰਝੁਨੂੰ 'ਚ 3-3, ਬੂੰਦੀ, ਡੂੰਗਰਪੁਰ, ਬਾਰਾਂ ਅਤੇ ਰਾਜਸਮੰਦ 'ਚ 2-2, ਉਦੇਪੁਰ 'ਚ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ।
ਇਸ ਨਾਲ ਜੈਪੁਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 3059, ਭਰਤਪੁਰ 'ਚ 1399, ਉਦੇਪੁਰ 'ਚ 664, ਨਾਗੌਰ 606, ਕੋਟਾ 575, ਧੌਲਪੁਰ 531, ਸੀਕਰ 482, ਡੂੰਗਰਪੁਰ 417, ਦੌਸਾ 117, ਬਾਰਾਂ 64, ਬੂੰਦੀ 12, ਝਾਲਾਵਾੜ 374, ਝੁੰਝੁਨੂੰ 321, ਰਾਜਸਮੰਦ 217 ਅਤੇ ਸਵਾਈਮਾਧੋਪੁਰ 89 ਹੋ ਗਈ। ਸੂਬੇ 'ਚ ਕੋਰੋਨਾ ਨਾਲ 7 ਲੋਕਾਂ ਦੀ ਮੌਤ ਹੋਣ ਨਾਲ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 372 ਪਹੁੰਚ ਗਈ।
ਕੋਰੋਨਾ ਵਾਇਰਸ ਨਾਲ ਪੀੜਤ TMC ਵਿਧਾਇਕ ਤਮੋਨਾਸ਼ ਘੋਸ਼ ਦਾ ਦਿਹਾਂਤ
NEXT STORY