ਜੈਪੁਰ— ਰਾਜਸਥਾਨ ਸਰਕਾਰ ਨੇ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ’ਚ ਸਾਹਮਣੇ ਆ ਰਹੇ ਮਿਊਕਰਮਾਇਕੋਸਿਸ (ਬਲੈਕ ਫੰਗਸ) ਰੋਗ ਨੂੰ ਮਹਾਮਾਰੀ ਐਲਾਨ ਕਰ ਦਿੱਤਾ ਹੈ। ਸੂਬੇ ਦੇ ਮੈਡੀਕਲ ਅਤੇ ਸਿਹਤ ਮਹਿਕਮੇ ਨੇ ਇਸ ਬਾਰੇ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ। ਪ੍ਰਮੁੱਖ ਸ਼ਾਸਨ ਸਕੱਤਰ ਮੈਡੀਕਲ ਅਖਿਲ ਅਰੋੜਾ ਵਲੋਂ ਜਾਰੀ ਇਸ ਨੋਟੀਫ਼ਿਕੇਸ਼ਨ ਮੁਤਾਬਕ ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਬਲੈਕ ਫੰਗਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ, ਬਲੈਕ ਫੰਗਸ ਕਾਰਨ ਕੋਰੋਨਾ ਵਾਇਰਸ ਦੇ ਮਾੜੇ ਪ੍ਰਭਾਵ ਦੇ ਰੂਪ ’ਚ ਸਾਹਮਣੇ ਆਉਣ, ਕੋਵਿਡ-19 ਅਤੇ ਬਲੈਕ ਫੰਗਸ ਦਾ ਏਕੀਕ੍ਰਿਤ ਅਤੇ ਤਾਲਮੇਲ ਇਲਾਜ ਕੀਤੇ ਜਾਣ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਰਾਜਸਥਾਨ ਮਹਾਮਾਰੀ ਐਕਟ 2020 ਦੀ ਧਾਰਾ-3 ਦੀ ਸਹਿਪਠਿਤ ਧਾਰਾ-4 ਤਹਿਤ ਬਲੈਕ ਫੰਗਸ ਨੂੰ ਮੁਕੰਮਲ ਸੂਬੇ ਵਿਚ ਮਹਾਮਾਰੀ ਨੋਟੀਫਾਈਡ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੁਝ ਦਿਨ ਪਹਿਲਾਂ ਰਾਜਸਥਾਨ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕੇ ਮਰੀਜ਼ਾਂ ’ਚ ਬਲੈਕ ਫੰਗਸ ਬੀਮਾਰੀ ਦੇ ਮਾਮਲੇ ਆਉਣ ’ਤੇ ਚਿੰਤਾ ਪ੍ਰਗਟਾਈ ਸੀ। ਮਾਹਰਾਂ ਮੁਤਾਬਕ ਇਹ ਬੀਮਾਰੀ ਕੋਰੋਨਾ ਵਾਇਰਸ ਤੋਂ ਠੀਕ ਹੋਏ ਸ਼ੂਗਰ ਦੇ ਮਰੀਜ਼ਾਂ ਵਿਚ ਵੱਧ ਹੋ ਰਹੀ ਹੈ। ਇਸ ਬੀਮਾਰੀ ਵਿਚ ਪੀੜਤ ਦੀਆਂ ਅੱਖਾਂ ਦੀ ਰੋਸ਼ਨੀ ਜਾਣ ਨਾਲ ਹੀ ਜਬਾੜੇ ਤੱਕ ਨੂੰ ਕੱਢਣ ਦੀ ਨੌਬਤ ਆ ਰਹੀ ਹੈ। ਰਾਜਸਥਾਨ ’ਚ 100 ਮਰੀਜ਼ ਬਲੈਕ ਫੰਗਸ ਨਾਲ ਪ੍ਰਭਾਵਿਤ ਹਨ। ਉਨ੍ਹਾਂ ਦੇ ਇਲਾਜ ਲਈ ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ ਵਿਚ ਵੱਖ ਤੋਂ ਵਾਰਡ ਬਣਾਇਆ ਗਿਆ ਹੈ, ਜਿੱਥੇ ਪੂਰੇ ਪੋ੍ਰੋਟੋਕਾਲ ਮੁਤਾਬਕ ਇਲਾਜ ਕੀਤਾ ਜਾ ਰਿਹਾ ਹੈ।
WhatsApp ’ਤੇ ਕੇਂਦਰ ਸਖ਼ਤ, ਕਿਹਾ- 7 ਦਿਨਾਂ ’ਚ ਵਾਪਸ ਲਓ ਪ੍ਰਾਈਵੇਸੀ ਪਾਲਿਸੀ, ਨਹੀਂ ਤਾਂ ਹੋਵੇਗੀ ਕਾਰਵਾਈ
NEXT STORY