ਜੈਪੁਰ (ਭਾਸ਼ਾ): ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ੁੱਕਰਵਾਰ ਨੂੰ ਵਿਸਾਖੀ ਦੇ ਤਿਉਹਾਰ ਮੌਕੇ ਸਿੱਖ ਭਾਈਚਾਰੇ ਲਈ ਕਲਿਆਣ ਬੋਰਡ ਦੇ ਗਠਨ ਨੂੰ ਮਨਜ਼ੂਰੀ ਦਿੱਤੀ। ਇਕ ਅਧਿਕਾਰਤ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ।
ਇਹ ਖ਼ਬਰ ਵੀ ਪੜ੍ਹੋ - ਇਨਸਾਨੀਅਤ ਮੱਥੇ ਲੱਗਿਆ ਕਲੰਕ! ਪਤੀ ਨੇ ਪਤਨੀ ਸਾਹਮਣੇ ਰੋਲ਼ੀ ਨਾਬਾਲਗਾ ਦੀ ਪੱਤ
ਬਿਆਨ ਮੁਤਾਬਕ ਸ਼੍ਰੀ ਗੁਰੂ ਨਾਨਕ ਦੇਵ ਸਿੱਖ ਕਲਿਆਣ ਬੋਰਡ ਵਿਚ ਇਕ ਪ੍ਰਧਾਨ, ਇਕ ਉਪ ਪ੍ਰਧਾਨ ਤੇ 5 ਮੈਂਬਰ ਹੋਣਗੇ। ਇਹ ਘੱਟ ਗਿਣਤੀਆਂ ਮਾਮਲਿਆਂ ਦੇ ਵਿਭਾਗ ਵੱਲੋਂ ਚਲਾਇਆ ਜਾਵੇਗਾ। ਬਿਆਨ ਮੁਤਾਬਕ ਬੋਰਡ ਦਾ ਮੰਤਵ ਸਿੱਖ ਭਾਈਚਾਰੇ ਦੇ ਲੋਕਾਂ ਦੀ ਭਲਾਈ ਲਈ ਯੋਜਨਾਵਾਂ ਪ੍ਰਸਤਾਵਿਤ ਕਰਨਾ ਤੇ ਰੋਜ਼ਗਾਰ ਨੂੰ ਹੁਲਾਰਾ ਦੇਣ ਸਬੰਧੀ ਸੁਝਾਅ ਦੇਣਾ ਹੈ। ਬੋਰਡ ਸਿੱਖ ਭਾਈਚਾਰੇ ਲਈ ਸੰਚਾਲਤ ਕਲਿਆਣਕਾਰੀ ਯੋਜਨਾਵਾਂ ਨੂੰ ਬਿਹਤਰ ਤਰੀਕੇ ਨਾਲ ਲਾਗੂ ਕਰਨ ਬਾਰੇ ਸੁਝਾਅ ਦੇਵੇਗਾ।
ਇਹ ਖ਼ਬਰ ਵੀ ਪੜ੍ਹੋ - ਆਨਲਾਈਨ ਪੈਸਾ ਕਮਾਉਣ ਦੇ ਚਾਹਵਾਨ ਹੋ ਜਾਓ ਸਾਵਧਾਨ! ਵਿਅਕਤੀ ਨੇ 50 ਰੁਪਏ ਦੇ ਲਾਲਚ 'ਚ ਗੁਆਏ 30 ਲੱਖ
ਘੱਟ ਗਿਣਤੀਆਂ ਮਾਮਲਿਆਂ ਦੇ ਵਿਭਾਗ ਵੱਲੋਂ ਇਸ ਦੇ ਗਠਨ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਨੋਟੀਫ਼ਿਕੇਸ਼ਨ ਮੁਤਾਬਕ ਬੋਰਡ ਸਮਾਜਿਕ, ਆਰਥਿਕ ਤੇ ਵਿਦਿਅਕ ਯੋਜਨਾਵਾਂ ਵਿਚ ਸਿੱਖ ਭਾਈਚਾਰੇ ਦੀ ਹਿੱਸੇਦਾਰੀ, ਭਾਈਚਾਰੇ ਲਈ ਨਵੀਆਂ ਯੋਜਨਾਵਾਂ ਦੀ ਪ੍ਰਗਤੀ ਤੇ ਇਨ੍ਹਾਂ ਨੂੰ ਲਾਗੂ ਕਰਨ ਵਿਚ ਆ ਰਹੀਆਂ ਸਮੱਸਿਆਵਾਂ ਤੇ ਹੱਲ ਲਈ ਲਗਾਤਾਰ ਸਮੀਖਿਆ ਕਰੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਇਨਸਾਨੀਅਤ ਮੱਥੇ ਲੱਗਿਆ ਕਲੰਕ! ਪਤੀ ਨੇ ਪਤਨੀ ਸਾਹਮਣੇ ਰੋਲ਼ੀ ਨਾਬਾਲਗਾ ਦੀ ਪੱਤ
NEXT STORY