ਨਵੀਂ ਦਿੱਲੀ (ਨਵੋਦਿਆ ਟਾਈਮਸ)- ਦਿੱਲੀ ਦੇ ਮਯੂਰ ਵਿਹਾਰ ਥਾਣਾ ਇਲਾਕੇ ’ਚ ਇਕ ਵਿਅਕਤੀ ਇਕ ਵੀਡੀਓ ਲਾਈਕ ਕਰਨ ’ਤੇ 50 ਰੁਪਏ ਮਿਲਣ ਦੇ ਲਾਲਚ ’ਚ ਆ ਗਿਆ। ਠੱਗਾਂ ਨੇ ਉਸ ਨੂੰ 3100 ਰੁਪਏ ਦਿੱਤੇ ਅਤੇ ਉਸ ਤੋਂ ਬਾਅਦ ਉਸਦੇ 30.70 ਲੱਖ ਰੁਪਏ ਠੱਗ ਲਏ।
ਇਹ ਖ਼ਬਰ ਵੀ ਪੜ੍ਹੋ - ਅਸਾਮ 'ਚ ਵੱਡੇ ਪੱਧਰ 'ਤੇ ਮਨਾਇਆ 'ਬਿਹੂ', ਹਜ਼ਾਰਾਂ ਢੋਲੀਆਂ ਤੇ ਨਚਾਰਾਂ ਨੇ ਬਣਾਇਆ ਗਿਨੀਜ਼ ਵਰਲਡ ਰਿਕਾਰਡ
ਪੀੜਤ ਕਾਮਦੇਵ (41) ਦੇ ਵਟਸਐਪ ’ਤੇ ਮੈਸੇਜ ਆਇਆ ਕਿ ਯੂਟਿਊਬ ’ਤੇ ਵੀਡੀਓ ਲਾਈਕ ਅਤੇ ਫਾਲੋਅ ਕਰਨ ਨਾਲ ਇਕ ਵੀਡੀਓ ਦੇ 50 ਰੁਪਏ ਮਿਲਣਗੇ। ਮੁਲਜ਼ਮ ਨੇ ਪੀੜਤ ਨੂੰ 3 ਲਿੰਕ ਭੇਜ ਕੇ ਵੀਡੀਓ ਲਾਈਕ ਕਰਵਾਏ ਅਤੇ 150 ਰੁਪਏ ਦੇ ਦਿੱਤੇ। ਹੁਣ ਪੀੜਤ ਨੂੰ ਟੈਲੀਗ੍ਰਾਮ ’ਤੇ ਆਉਣ ਲਈ ਕਿਹਾ ਗਿਆ। ਉੱਥੇ ਫਿਰ ਪੀੜਤ ਨੂੰ 3 ਵੀਡੀਓ ਲਾਇਕ ਕਰਵਾ ਕੇ 150 ਰੁਪਏ ਦਿੱਤੇ ਗਏ। ਹੁਣ ਪੀੜਤ ਨੂੰ ਗਰੁੱਪ ਟਾਸਕ ਦਿੱਤਾ ਗਿਆ। ਇਸ ਦੇ ਬਦਲੇ 2,000 ਰੁਪਏ ਦੀ ਮੰਗ ਕੀਤੀ ਗਈ। ਇਹ ਟਾਸਕ ਪੂਰਾ ਕਰਨ ’ਤੇ ਪੀੜਤ ਨੂੰ 2800 ਰੁਪਏ ਦਿੱਤੇ ਗਏ। ਹੁਣ ਅਗਲੇ ਟਾਸਕ ਲਈ 5,000 ਮੰਗੇ, ਬਦਲੇ ’ਚ 6800 ਦੇਣ ਦੀ ਗੱਲ ਕਹੀ ਪਰ ਪੀੜਤ ਨੂੰ ਰਕਮ ਵਾਪਸ ਨਹੀਂ ਮਿਲੀ।
ਇਹ ਖ਼ਬਰ ਵੀ ਪੜ੍ਹੋ - PM ਮੋਦੀ ਵੱਲੋਂ ਰਿਸ਼ੀ ਸੁਨਕ ਨਾਲ ਫ਼ੋਨ 'ਤੇ ਗੱਲਬਾਤ, 'ਭਾਰਤ ਵਿਰੋਧੀ ਅਨਸਰਾਂ' ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ
ਹੁਣ ਮੁਲਜ਼ਮ ਇਸੇ ਤਰ੍ਹਾਂ ਪੀੜਤ ਤੋਂ ਜ਼ਿਆਦਾ ਰੁਪਏ ਲਗਵਾਉਂਦੇ ਰਹੇ ਅਤੇ ਜ਼ਿਆਦਾ ਰਿਟਰਨ ਕਰਨ ਦਾ ਦਾਅਵਾ ਕਰਦੇ ਰਹੇ। 3100 ਰੁਪਏ ਮਿਲਣ ਤੋਂ ਬਾਅਦ ਪੀੜਤ ਨੂੰ ਇਕ ਵੀ ਰੁਪਿਆ ਵਾਪਸ ਨਹੀਂ ਮਿਲਿਆ, ਜਦੋਂ ਕਿ ਮੁਲਜ਼ਮਾਂ ਨੇ ਪੀੜਤ ਨੂੰ ਲਾਲਚ ’ਚ ਫਸਾ ਕੇ ਉਸ ਕੋਲੋਂ ਥੋੜ੍ਹੀ-ਥੋੜ੍ਹੀ ਰਾਸ਼ੀ ਲੈ ਕੁਲ 30.70 ਲੱਖ ਰੁਪਏ ਦਾ ਚੂਨਾ ਲਾ ਦਿੱਤਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਆਪਣੇ ਮੋਬਾਇਲ ਬੰਦ ਕਰ ਦਿੱਤੇ, ਜਿਸ ਤੋਂ ਬਾਅਦ ਪੀੜਤ ਨੇ ਸਾਈਬਰ ਥਾਣਾ ਪੁਲਸ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਸਾਮ 'ਚ ਵੱਡੇ ਪੱਧਰ 'ਤੇ ਮਨਾਇਆ 'ਬਿਹੂ', ਹਜ਼ਾਰਾਂ ਢੋਲੀਆਂ ਤੇ ਨਚਾਰਾਂ ਨੇ ਬਣਾਇਆ ਗਿਨੀਜ਼ ਵਰਲਡ ਰਿਕਾਰਡ
NEXT STORY