ਜੈਪੁਰ, (ਭਾਸ਼ਾ)- ਜਸਟਿਸ ਸ਼੍ਰੀਰਾਮ ਕਲਪਤੀ ਰਾਜੇਂਦਰਨ ਨੇ ਸੋਮਵਾਰ ਇੱਥੇ ਰਾਜਸਥਾਨ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਰਾਜ ਭਵਨ ਵਿਖੇ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਰਾਜਪਾਲ ਹਰੀਭਾਉ ਬਾਗੜੇ ਨੇ ਉਨ੍ਹਾਂ ਨੂੰ ਸਹੁੰ ਚੁਕਾਈ।
ਰਾਜੇਂਦਰਨ ਨੇ ਅੰਗਰੇਜ਼ੀ ’ਚ ਸਹੁੰ ਚੁੱਕੀ। ਸਮਾਰੋਹ ਦੇ ਸ਼ੁਰੂ ’ਚ ਮੁੱਖ ਸਕੱਤਰ ਸੁਧਾਂਸ਼ ਪੰਤ ਨੇ ਰਾਜਪਾਲ ਨੂੰ ਜਸਟਿਸ ਰਾਜੇਂਦਰਨ ਨੂੰ ਸਹੁੰ ਚੁਕਾਉਣ ਦੀ ਬੇਨਤੀ ਕੀਤੀ। ਪੰਤ ਨੇ ਪਹਿਲਾਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਜਾਰੀ ਚੀਫ਼ ਜਸਟਿਸ ਦੀ ਨਿਯੁਕਤੀ ਦਾ ਨੋਟੀਫਿਕੇਸ਼ਨ ਪੜਿਆ। ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਵਿਧਾਨ ਸਭਾ ਦੇ ਸਪੀਕਰ ਵਾਸੂਦੇਵ ਦੇਵਨਾਨੀ, ਉਪ ਮੁੱਖ ਮੰਤਰੀ ਦੀਆ ਕੁਮਾਰੀ ਤੇ ਡਾ. ਪ੍ਰੇਮਚੰਦ ਬੈਰਵਾ ਵੀ ਸਮਾਰੋਹ ’ਚ ਮੌਜੂਦ ਸਨ।
23 ਤੋਂ 25 ਜੁਲਾਈ ਤੱਕ ਰਾਜਸਥਾਨ 'ਚ ਵੱਡਾ ਅਭਿਆਸ ਕਰੇਗੀ ਭਾਰਤੀ ਹਵਾਈ ਸੈਨਾ, NOTAM ਜਾਰੀ
NEXT STORY