ਬਾੜਮੇਰ— ਰਾਜਸਥਾਨ ਦੇ ਬਾੜਮੇਰ ਜ਼ਿਲੇ ਦੇ ਜਸੋਲ ਪਿੰਡ 'ਚ ਐਤਵਾਰ ਨੂੰ ਮੀਂਹ ਅਤੇ ਤੂਫਾਨ ਨੇ 14 ਲੋਕਾਂ ਦੀ ਜਾਨ ਲੈ ਲਈ। ਪੁਲਸ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿਚ ਲੋਕ ਜ਼ਖਮੀ ਹਨ, ਜਿਨ੍ਹਾਂ ਨੂੰ ਬਾਲੋਤਰਾ ਅਤੇ ਹੋਰ ਕਸਬਿਆਂ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਮੀਂਹ ਅਤੇ ਤੂਫਾਨ ਕਾਰਨ ਸ਼ਾਮ ਕਰੀਬ 4.30 ਵਜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਜਸੋਲ ਪਿੰਡ 'ਚ ਧਾਰਮਿਕ ਪ੍ਰੋਗਰਾਮ ਦੌਰਾਨ ਪੰਡਾਲ (ਟੈਂਟ) ਡਿੱਗ ਗਿਆ। ਹਾਦਸੇ ਵਿਚ 14 ਲੋਕਾਂ ਦੀ ਮੌਤ ਹੋ ਗਈ ਅਤੇ 24 ਦੇ ਕਰੀਬ ਲੋਕ ਜ਼ਖਮੀ ਹੋ ਗਏ।

ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤੂਫਾਨ ਇੰਨਾ ਤੇਜ਼ ਸੀ ਕਿ ਲੋਕਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਟੀ. ਵੀ. ਰਿਪੋਰਟਾਂ ਵਿਚ ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿਚ ਰਾਮ ਕਥਾ ਚੱਲ ਰਹੀ ਸੀ ਅਤੇ ਤੂਫਾਨ ਕਾਰਨ ਆਯੋਜਨ ਵਾਲੀ ਥਾਂ 'ਤੇ ਪੰਡਾਲ ਡਿਗ ਗਿਆ। ਜਿਸ ਕਾਰਨ ਹਫੜਾ-ਦਫੜੀ ਪੈ ਗਈ। ਓਧਰ ਵਧੀਕ ਪੁਲਸ ਸੁਪਰਡੈਂਟ ਖੀਂਵ ਸਿੰਘ ਭਾਟੀ ਨੇ ਦੱਸਿਆ ਕਿ ਇਸ ਹਾਦਸੇ ਵਿਚ 14 ਲੋਕਾਂ ਦੀ ਮੌਤ ਹੋ ਗਈ ਹੈ। ਜ਼ਖਮੀ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਹੈ। ਤੇਜ਼ ਤੂਫਾਨ ਅਤੇ ਮੀਂਹ ਕਾਰਨ ਪੰਡਾਲ ਦਾ ਕੁਝ ਹਿੱਸਾ ਡਿੱਗ ਗਿਆ, ਜਿਸ ਕਾਰਨ ਹਫੜਾ-ਦਫੜੀ ਪੈ ਗਈ।
ਪੁਲਵਾਮਾ ਹਮਲੇ ਦਾ ਬਦਲਾ : ਭਾਰਤ ਵਲੋਂ ਸਮੁੰਦਰ 'ਚ ਵੀ ਸੀ ਅਟੈਕ ਦੀ ਪੂਰੀ ਤਿਆਰੀ
NEXT STORY