ਕਰੌਲੀ- ਰਾਜਸਥਾਨ ਦੇ ਕਰੌਲੀ 'ਚ ਇਕ ਮੰਦਰ ਦੇ ਪੁਜਾਰੀ ਨੂੰ ਜਿਊਂਦੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਜਾਰੀ 'ਤੇ ਪੈਟਰੋਲ ਸੁੱਟ ਕੇ ਜਿਊਂਦੇ ਸਾੜਨ ਦੀ ਕੋਸ਼ਿਸ਼ ਕੀਤੀ ਗਈ, ਉੱਥੇ ਹੀ ਇਲਾਜ ਦੌਰਾਨ ਹਸਪਤਾਲ 'ਚ ਉਸ ਨੇ ਦਮ ਤੋੜ ਦਿੱਤਾ। ਪੁਲਸ ਨੇ ਮੁੱਖ ਦੋਸ਼ੀ ਕੈਲਾਸ਼ ਮੀਣਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸ.ਪੀ. ਮ੍ਰਿਦੁਲਾ ਕਛਵਾ ਦੇ ਨਿਰਦੇਸ਼ 'ਤੇ ਕਾਰਵਾਈ ਕੀਤੀ ਗਈ। ਪੁਲਸ ਅਨੁਸਾਰ ਦੋਹਾਂ ਪੱਖਾਂ 'ਚ ਮੰਦਰ ਜ਼ਮੀਨ ਨੂੰ ਲੈ ਕੇ ਵਿਵਾਦ ਸੀ। ਪੁਲਸ ਨੇ ਦੱਸਿਆ ਕਿ ਪੁਜਾਰੀ ਬਾਬੂਲਾਲ ਵੈਸ਼ਨਵ ਨੇ ਪਰਚਾ ਬਿਆਨ 'ਚ ਦੱਸਿਆ ਕਿ ਮੇਰਾ ਪਰਿਵਾਰ 15 ਵੀਘਾ ਮੰਦਰ ਦੀ ਜ਼ਮੀਨ 'ਤੇ ਖੇਤੀ ਕਰਦਾ ਸੀ।
ਬਿਆਨ 'ਚ ਦੱਸਿਆ ਗਿਆ ਹੈ ਕਿ ਦੋਸ਼ੀ ਕੈਲਾਸ਼, ਸ਼ੰਕਰ ਅਤੇ ਨਮੋ ਮੀਣਾ ਨੇ ਉਸ ਦੇ ਬਾੜੇ 'ਚ ਕਬਜ਼ਾ ਲਿਆ। ਪੰਚਾਂ ਨੇ ਪੁਜਾਰੀ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਵਲੋਂ ਮੰਦਰ ਦੀ ਜ਼ਮੀਨ 'ਤੇ ਕਬਜ਼ਾ ਨਾ ਕਰਨ ਦਾ ਫਰਮਾਨ ਦਿੱਤਾ ਸੀ। ਜਿਸ ਤੋਂ ਬਾਅਦ ਬੁੱਧਵਾਰ ਨੂੰ ਕੈਲਾਸ਼, ਸ਼ੰਕਰ, ਨਮੋ, ਕਿਸ਼ਨ, ਰਾਮਲਖਨ ਪਰਿਵਾਰ ਨੇ ਉਸ ਦੇ ਬਾੜੇ 'ਤੇ ਕਬਜ਼ਾ ਕਰ ਲਿਆ। ਪੂਰੇ ਮਾਮਲੇ 'ਚ ਪੁਲਸ ਨੇ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਅਤੇ ਜਲਦ ਤੋਂ ਜਲਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤਾ। ਉੱਥੇ ਹੀ ਪੁਲਸ ਨੇ 24 ਘੰਟਿਆਂ 'ਚ ਮੁੱਖ ਦੋਸ਼ੀ ਕੈਲਾਸ਼ ਮੀਣਾ ਵਾਸੀ ਬੂਕਨਾ ਥਾਣਾ ਸਪੋਟਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਦੋਸ਼ੀਆਂ ਦੀ ਭਾਲ ਹਾਲੇ ਜਾਰੀ ਹੈ।
ਰਾਮਵਿਲਾਸ ਪਾਸਵਾਨ ਦੇ ਅੰਤਿਮ ਦਰਸ਼ਨ- PM ਮੋਦੀ ਨੇ ਘਰ ਪਹੁੰਚ ਕੇ ਦਿੱਤੀ ਮਰਹੂਮ ਕੇਂਦਰੀ ਮੰਤਰੀ ਨੂੰ ਸ਼ਰਧਾਂਜਲੀ
NEXT STORY