ਜੈਪੁਰ- ਰਾਜਸਥਾਨ 'ਚ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਸ਼ਰਾਬ ਦੀ ਦੁਕਾਨ ਲਈ 999 ਕਰੋੜ 99 ਲੱਖ 95 ਹਜ਼ਾਰ 216 ਰੁਪਏ ਦੀ ਬੋਲੀ ਲਗਾਈ ਗਈ ਹੈ, ਜੋ ਰਾਜਸਥਾਨ ਆਬਕਾਰੀ ਦੇ ਇਤਿਹਾਸ 'ਚ ਸ਼ਰਾਬ ਦੇ ਕਿਸੇ ਇਕ ਠੇਕੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬੋਲੀ ਹੈ। ਇਸ ਸ਼ਰਾਬ ਦੇ ਠੇਕੇ ਲਈ ਚੱਲ ਰਹੀ ਆਨਲਾਈਨ ਬੋਲੀ 'ਚ ਕੰਪਿਊਟਰ ਸਿਸਟਮ 'ਚ ਵੀ ਰਾਸ਼ੀ ਵਧਣ ਦੀ ਲਿਮਿਟ ਖ਼ਤਮ ਹੋ ਗਈ। ਉਦੋਂ ਜਾ ਕੇ ਦੋਵੇਂ ਬੋਲੀ ਲਗਾਉਂਦੇ ਹੋਏ ਰੁਕੇ।
ਇਹ ਵੀ ਪੜ੍ਹੋ : ਡਰਾਈਵਰ ਨੇ ਸ਼ਰਾਬ ਪੀ ਕੇ ਚਲਾਈ ਕਾਰ, ਬੀਮਾ ਕੰਪਨੀ ਦਾ ਦਾਅਵੇ ਤੋਂ ਮੁਕਰਨਾ ਸਹੀ : ਸੁਪਰੀਮ ਕੋਰਟ
ਇਹ ਹੈ ਪੂਰਾ ਮਾਮਲਾ
ਜਾਣਕਾਰੀ ਅਨੁਸਾਰ ਦੌਸਾ ਜ਼ਿਲ੍ਹੇ ਦੇ ਸਾਹਪੁਰ ਪਾਖਰ ਪਿੰਡ ਦੇ ਸ਼ਰਾਬ ਦੇ ਠੇਕੇ ਲਈ ਆਨਲਾਈਨ ਬੋਲੀ ਲਗਾਈ ਜਾ ਰਹੀ ਸੀ। ਇਸ ਬੋਲੀ 'ਚ ਨਵਲ ਕਿਸ਼ੋਰ ਮੀਣਾ ਅਤੇ ਕਰਨ ਸਿੰਘ ਗੁੱਜਰ ਨੇ ਹਿੱਸਾ ਲਿਆ। ਦੋਹਾਂ ਨੇ ਹੀ ਬੋਲੀ ਲਗਾਉਣੀ ਸ਼ੁਰੂ ਕੀਤੀ ਅਤੇ ਬੋਲੀ ਦੀ ਰਾਸ਼ੀ 999 ਕਰੋੜ ਰੁਪਏ ਤੋਂ ਵੱਧ ਤੱਕ ਪਹੁੰਚ ਗਈ। ਦੌਸਾ ਜ਼ਿਲ੍ਹੇ ਦੇ ਆਬਕਾਰੀ ਅਧਿਕਾਰੀ ਅਨਿਲ ਕੁਮਾਰ ਜੈਨ ਅਨੁਸਾਰ ਪਹਿਲੇ ਬੋਲੀਦਾਤਾ ਕਰਨ ਸਿੰਘ ਗੁੱਜਰ ਨੇ 999 ਕਰੋੜ 99 ਲੱਖ 95 ਹਜ਼ਾਰ 216 ਰੁਪਏ ਦੀ ਬੋਲੀ ਲਗਾਈ। ਉੱਥੇ ਹੀ ਦੂਜੇ ਨੰਬਰ 'ਤੇ ਬੋਲੀਦਾਤਾ ਨਵਲ ਕਿਸ਼ੋਰ ਮੀਣਾ ਨੇ ਵੀ ਕਰੀਬ 999 ਕਰੋੜ 99 ਲੱਖ 90 ਹਜ਼ਾਰ 216 ਰੁਪਏ ਦੀ ਬੋਲੀ ਲਗਾਈ। ਦੇਖਦੇ ਹੀ ਦੇਖਦੇ ਇਹ ਅੰਕੜਾ ਇਕ ਹਜ਼ਾਰ ਕਰੋੜ ਤੋਂ ਅੱਗੇ ਨਿਕਲ ਗਿਆ। ਇਸ ਤੋਂ ਬਾਅਦ ਕੰਪਿਊਟਰ ਨੇ ਅਮਾਊਂਟ ਲੈਣਾ ਹੀ ਬੰਦ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਜਮ੍ਹਾ ਕਰਵਾਈ ਗਈ ਰਾਸ਼ੀ 2 ਲੱਖ ਰੁਪਏ ਅਤੇ 60 ਹਜ਼ਾਰ ਐਪਲੀਕੇਸ਼ਨ ਫੀਸ ਜ਼ਬਤ ਕਰ ਲਈ ਜਾਵੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮਮਤਾ ਬੈਨਰਜੀ ਦੀ ਹਾਲਤ ਹਾਰੇ ਹੋਏ ਖਿਡਾਰੀ ਵਰਗੀ ਹੈ : JP ਨੱਢਾ
NEXT STORY