ਜੈਪੁਰ— ਰਾਜਸਥਾਨ ਦੇ ਜੈਪੁਰ ਸ਼ਹਿਰ ਦਾ ਰਹਿਣ ਵਾਲਾ 21 ਸਾਲਾ ਮਯੰਕ ਪ੍ਰਤਾਪ ਸਿੰਘ ਭਾਰਤ ਦਾ ਸਭ ਤੋਂ ਨੌਜਵਾਨ ਜੱਜ ਬਣਨ ਵਾਲਾ ਹੈ। ਨਿਆਇਕ ਸੇਵਾ ਪ੍ਰੀਖਿਆ 2018 ਪਾਸ ਕਰਨ ਵਾਲੇ ਮਯੰਕ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਹ ਹਮੇਸ਼ਾ ਨਿਆਇਕ ਸੇਵਾਵਾਂ ਅਤੇ ਸਮਾਜ 'ਚ ਜੱਜਾਂ ਨੂੰ ਮਿਲਣ ਵਾਲੇ ਸਨਮਾਨ ਦੇ ਪ੍ਰਤੀ ਆਕਰਸ਼ਿਤ ਰਿਹਾ ਹੈ। ਮਯੰਕ ਨੇ ਸਾਲ 2014 'ਚ ਰਾਜਸਥਾਨ ਯੂਨੀਵਰਸਿਟੀ 'ਚ 5 ਸਾਲ ਦੇ ਐੱਲ.ਐੱਲ.ਬੀ. ਕੋਰਟ 'ਚ ਦਾਖਲਾ ਲਿਆ ਸੀ, ਜੋ ਇਸੇ ਸਾਲ ਪੂਰਾ ਹੋਇਆ ਹੈ। ਉਸ ਨੇ ਦੱਸਿਆ,''ਮੈਂ ਆਪਣੀ ਸਫ਼ਲਤਾ 'ਤੇ ਬਹੁਤ ਮਾਣ ਮਹਿਸੂਸ ਕਰਦਾ ਹਾਂ। ਮੇਰੇ ਪਰਿਵਾਰ, ਅਧਿਆਪਕਾਂ, ਸ਼ੁੱਭ-ਚਿੰਤਕਾਂ ਅਤੇ ਸਾਰੇ ਲੋਕਾਂ ਨੂੰ ਧੰਨਵਾਦ ਦਿੰਦਾ ਹਾਂ।'' ਮਯੰਕ ਹੁਣ ਲਾਅ ਦੀ ਪੜ੍ਹਾਈ ਕਰਨ ਵਾਲੇ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਬਣਨਗੇ।
ਉਮਰ ਘੱਟ ਹੋਣ ਕਾਰਨ ਦੇ ਸਕਿਆ ਪ੍ਰੀਖਿਆ
ਜ਼ਿਕਰਯੋਗ ਹੈ ਕਿ ਸਾਲ 2018 ਤੱਕ ਨਿਆਇਕ ਸੇਵਾ ਪ੍ਰੀਖਿਆ 'ਚ ਅਪਲਾਈ ਕਰਨ ਦੀ ਘੱਟੋ-ਘੱਟ ਉਮਰ 23 ਸਾਲ ਸੀ। ਸਾਲ 2019 'ਚ ਰਾਜਸਥਾਨ ਹਾਈ ਕੋਰਟ ਦੇ ਉਮੀਦਵਾਰਾਂ ਦੀ ਉਮਰ ਘਟਾ ਕੇ 21 ਸਾਲ ਕਰ ਦਿੱਤੀ ਸੀ। ਮਯੰਕ ਨੇ ਦੱਸਿਆ ਕਿ ਪ੍ਰੀਖਿਆ 'ਚ ਬੈਠਣ ਦੀ ਉਮਰ ਘੱਟਣ ਕਾਰਨ ਹੀ ਮੈਂ ਇਸ ਪ੍ਰੀਖਿਆ 'ਚ ਬੈਠ ਸਕਿਆ। ਹੁਣ ਮੈਨੂੰ ਲੱਗਦਾ ਹੈ ਕਿ ਇਸ ਮੌਕੇ ਨਾਲ ਮੈਂ ਸਮੇਂ ਤੋਂ ਪਹਿਲਾਂ ਕਾਫ਼ੀ ਚੀਜ਼ਾਂ ਸਿੱਖ ਸਕਾਂਗਾ।
ਸੋਸ਼ਲ ਮੀਡੀਆ 'ਤੇ ਮਿਲ ਰਹੀਆਂ ਹਨ ਵਧਾਈਆਂ
ਸੋਸ਼ਲ ਮੀਡੀਆ 'ਤੇ ਲਗਾਤਾਰ ਮਯੰਕ ਨੂੰ ਵਧਾਈਆਂ ਮਿਲ ਰਹੀਆਂ ਹਨ। ਲੋਕ ਮਯੰਕ ਦੀ ਫੋਟੋ ਸ਼ੇਅਰ ਕਰ ਕੇ ਵਧਾਈ ਸੰਦੇਸ਼ ਲਿਖ ਰਹੇ ਹਨ। ਮਯੰਕ ਨੇ ਬਹੁਤ ਘੱਟ ਉਮਰ 'ਚ ਇਹ ਉਪਲੱਬਧੀ ਹਾਸਲ ਕਰ ਲਈ ਹੈ। ਉਹ ਨੌਜਵਾਨਾਂ ਲਈ ਪ੍ਰੇਰਨਾ ਸਾਬਤ ਹੋਣਗੇ। ਮਯੰਕ ਨੇ ਪਹਿਲੀ ਹੀ ਕੋਸ਼ਿਸ਼ 'ਚ ਨਿਆਇਕ ਸੇਵਾ ਪ੍ਰੀਖਿਆ ਪਾਸ ਕਰ ਲਈ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਗਰੈਜੂਏਸ਼ਨ ਆਖਰੀ ਪ੍ਰੀਖਿਆ ਦੇ 2 ਮਹੀਨੇ ਬਾਅਦ ਹੀ ਮਯੰਕ ਨੇ ਨਿਆਇਕ ਸੇਵਾ ਪ੍ਰੀਖਿਆ ਦਿੱਤੀ ਅਤੇ ਸਫ਼ਲਤਾ ਹਾਸਲ ਕਰ ਲਈ।
ਇੰਟਰਵਿਊ 'ਚ ਪੁੱਛਿਆ ਗਿਆ ਸਬਰੀਮਾਲਾ ਨਾਲ ਜੁੜਿਆ ਸਵਾਲ
ਪ੍ਰੀਖਿਆ ਤੋਂ ਬਾਅਦ 9 ਨਵੰਬਰ ਨੂੰ ਮਯੰਕ ਦਾ ਇੰਟਰਵਿਊ ਹੋਇਆ ਸੀ। ਜਿਸ 'ਚ ਸਬਰੀਮਾਲਾ ਨਾਲ ਜੁੜੇ ਪ੍ਰਸ਼ਨ ਪੁੱਛੇ ਗਏ ਸਨ। ਮਯੰਕ ਨੇ ਦੱਸਿਆ ਕਿ ਉਹ ਆਪਣੀ ਸਫ਼ਲਤਾ ਦੇ ਪ੍ਰਤੀ ਭਰੋਸੇਮੰਦ ਸੀ ਪਰ ਉਸ ਨੇ ਇਹ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਉਹ ਪਹਿਲੀ ਰੈਂਕ ਹਾਸਲ ਕਰ ਲਵੇਗਾ। ਹੁਣ ਇਹ ਇਕ ਰਿਕਾਰਡ ਬਣ ਗਿਆ ਹੈ। ਮਯੰਕ ਨੇ ਕਿਹਾ ਕਿ ਉਹ ਪੂਰੀ ਈਮਾਨਦਾਰੀ ਨਾਲ ਨਿਆਕਿ ਸੇਵਾ ਦੇਣਗੇ।
ਜਦੋਂ ਸਦਨ 'ਚ ਸਪੀਕਰ ਓਮ ਬਿਰਲਾ ਨੇ ਕੀਤੀ ਸੰਸਦ ਦੇ ਵਿਸ਼ੇਸ਼ ਸੈਸ਼ਨ ਦੀ ਗੱਲ
NEXT STORY