ਨਵੀਂ ਦਿੱਲੀ— ਲੋਕ ਸਭਾ 'ਚ ਸ਼ੁੱਕਰਵਾਰ ਨੂੰ ਪ੍ਰਸ਼ਨਕਾਲ ਦੀ ਕਾਰਵਾਈ ਦੌਰਾਨ ਜਦੋਂ ਦੇਸ਼ 'ਚ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾਲ ਜੁੜੇ ਸਵਾਲਾਂ 'ਤੇ ਚਰਚਾ ਹੋ ਰਹੀ ਸੀ, ਉਸ ਸਮੇਂ ਲੋਕ ਸਭਾ ਸਪੀਕਰ ਨੇ ਵੀ ਸੰਸਦ 'ਚ ਸਿੰਗਲ ਯੂਜ਼ ਪਲਾਸਟਿਕ 'ਤੇ ਚਿੰਤਾ ਜ਼ਾਹਰ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਸੰਸਦ ਦਾ ਇਕ ਵਿਸ਼ੇਸ਼ ਸੈਸ਼ਨ ਬੁਲਾ ਕੇ ਸੰਕਲਪ ਲਈਏ, ਇਸ ਨਾਲ ਪੂਰੇ ਵਿਸ਼ਵ 'ਚ ਸੰਦੇਸ਼ ਜਾਵੇਗਾ ਅਤੇ ਦੇਸ਼ ਦੀ ਸੰਸਦ ਦੇ ਮਾਧਿਅਮ ਨਾਲ ਇਹ ਸੰਦੇਸ਼ ਸਾਰੇ ਨਾਗਰਿਕਾਂ ਤੱਕ ਪਹੁੰਚੇਗੀ।
ਸਦਨ 130 ਕਰੋੜ ਜਨਤਾ ਦਾ ਪ੍ਰਤੀਨਿਧੀਤੱਵ ਕਰਦਾ ਹੈ
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵਾਤਾਵਰਣ ਮੰਤਰੀ ਨੂੰ ਕਿਹਾ ਕਿ ਇਹ ਸਾਰਾ ਸਦਨ 130 ਕਰੋੜ ਜਨਤਾ ਦਾ ਪ੍ਰਤੀਨਿਧੀਤੱਵ ਕਰਦਾ ਹੈ। ਸਾਰਾ ਸਦਨ ਇਸ ਨਾਲ ਸਮਰਥਨ ਕਰਦਾ ਹੋਵੇਗਾ ਕਿ ਸਿੰਗਲ ਯੂਜ਼ ਪਲਾਸਟਿਕ ਬੈਨ ਹੋਵੇ। ਮੈਨੂੰ ਲੱਗਦਾ ਹੈ, ਸਿੰਗਲ ਯੂਜ਼ ਪਲਾਸਟਿਕ ਬੰਦ ਕਰਨ 'ਤੇ ਸਾਰੇ ਮੈਂਬਰ ਇਕੱਠੇ ਹੋਣਗੇ। ਜੇਕਰ ਇਹ ਸੰਸਦ ਇਹ ਸੰਕਲਪ ਲੈ ਲਵੇ ਤਾਂ 130 ਕਰੋੜ ਜਨਤਾ ਲਈ ਸੰਦੇਸ਼ ਹੋਵੇਗਾ। ਇਸ ਲਈ ਇਕ ਵਿਸ਼ੇਸ਼ ਸੈਸ਼ਨ 'ਚ ਇਸ ਦਾ ਸੰਕਲਪ ਲਵੋ, ਇਸ ਨਾਲ ਪੂਰੇ ਵਿਸ਼ਵ 'ਚ ਸੰਦੇਸ਼ ਜਾਵੇਗਾ ਕਿ ਭਾਰਤ ਦੀ ਸੰਸਦ ਨੇ ਅਜਿਹਾ ਸੰਕਲਪ ਲਿਆ।
ਰਾਸ਼ਟਰੀ ਪ੍ਰੋਗਰਾਮ ਬਣਾਉਣ ਦੀ ਤਿਆਰੀ
ਸਿੰਗਲ ਯੂਜ਼ ਪਲਾਸਟਿਕ ਬੈਨ 'ਤੇ ਵਾਤਾਵਰਣ ਮੰਤਰੀ ਨੇ ਕਿਹਾ ਕਿ ਜਿਵੇਂ ਅਸੀਂ ਕੱਪੜੇ ਦੀ ਥੈਲੀ ਲਿਜਾਂਦੇ ਸੀ, ਜੂਟ ਦੀ ਵਰਤੋਂ ਕਰਦੇ ਸੀ, ਉਹੀ ਵਾਪਸ ਕਰਨਾ ਹੈ। ਇਸ 'ਤੇ ਅਸੀਂ ਇਕ ਮਹੀਨੇ 'ਚ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਨਾਲ ਬੈਠ ਕੇ ਇਕ ਰਾਸ਼ਟਰੀ ਪ੍ਰੋਗਰਾਮ ਬਣਾਉਣ ਦੀ ਤਿਆਰੀ ਕਰ ਰਹੇ ਹਾਂ।
NGT ਸਖਤ, ਕੂੜਾ ਨਾ ਚੁੱਕਿਆ ਤਾਂ ਕਰਮਚਾਰੀਆਂ ਨੂੰ ਨਹੀਂ ਮਿਲਣਗੀਆਂ ਤਨਖਾਹਾਂ
NEXT STORY