ਅਜਮੇਰ- ਰਾਜਸਥਾਨ 'ਚ ਅਜਮੇਰ ਡਿਵੀਜ਼ਨ ਦੇ ਸਭ ਤੋਂ ਵੱਡੇ ਜਵਾਹਰਲਾਲ ਨਹਿਰੂ ਹਸਪਤਾਲ 'ਚ ਆਕਸੀਜਨ ਦੀ ਸਪਲਾਈ ਰੁਕਣ ਨਾਲ 2 ਕੋਰੋਨਾ ਮਰੀਜ਼ਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਸਪਤਾਲ ਦੇ ਕੋਵਿਡ ਵਾਰਡ (ਟਰਾਮਾ) ਭਰਤੀ ਮਰੀਜ਼ਾਂ ਦੀ ਆਕਸੀਜਨ ਸਪਲਾਈ ਸ਼ੁੱਕਰਵਾਰ ਦੇਰ ਰਾਤ ਕਰੀਬ 11.30 ਵਜੇ ਰੁਕ ਗਈ। ਵਾਰਡ ਦੇ ਨੇੜੇ ਹੀ ਆਕਸੀਜਨ ਪਲਾਂਟ ਤੋਂ ਸੈਂਟਰਲ ਲਾਈਨ ਤੱਕ ਸਪਲਾਈ ਰੁਕਣ ਕਾਰਨ ਅਤੇ ਮਰੀਜ਼ਾਂ ਦੀ ਵਿਗੜਦੀ ਹਾਲਤ ਕਾਰਨ ਰਾਤ ਡੇਢ ਵਜੇ ਹਸਪਤਾਲ 'ਚ ਹੰਗਾਮਾ ਹੋਇਆ।
ਪਰਿਵਾਰ ਵਾਲਿਆਂ ਨੇ ਦੌੜ ਕੇ ਵੈਕਲਪਿਕ ਸਿਲੰਡਰਾਂ ਰਾਹੀਂ ਮਰੀਜ਼ਾਂ ਨੂੰ ਰਾਹਤ ਦਿੱਤੀ ਪਰ 2 ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੌਰਾਨ ਡਿਊਟੀ ਕਰ ਰਹੇ ਜੂਨੀਅਰ ਡਾਕਟਰਾਂ ਨੇ ਵੀ ਮੋਰਚਾ ਸੰਭਾਲਿਆ। 15 ਮਿੰਟ ਤੱਕ ਰੁਕੀ ਹੋਈ ਆਕਸੀਜਨ ਨਾਲ ਵਿਗੜਦੀ ਸਿਹਤ ਨਾਲ ਦੁਖੀ ਪਰਿਵਾਰ ਵਾਲਿਆਂ ਨੇ ਹੰਗਾਮਾ ਕੀਤਾ। ਇਸ 'ਤੇ ਪੁਲਸ ਨੇ ਸਮਝਾ ਕੇ ਮਾਮਲਾ ਸ਼ਾਂਤ ਕਰਵਾਇਆ। ਦੂਜੇ ਪਾਸੇ ਅਜਮੇਰ ਜ਼ਿਲ੍ਹੇ ਦੇ ਅਰਾਂਈ ਥਾਣੇ ਦੇ ਹੈੱਡ ਕਾਂਸਟੇਬਲ ਮਦਨਲਾਲ ਦੀ ਵੀ ਕੋਰੋਨਾ ਨਾਲ ਹਸਪਤਾਲ 'ਚ ਮੌਤ ਹੋ ਗਈ। ਉਨ੍ਹਾਂ ਨੂੰ 6 ਦਿਨ ਪਹਿਲਾਂ ਹੀ ਅਜਮੇਰ ਰੈਫਰ ਕੀਤਾ ਗਿਆ ਸੀ। ਉਨ੍ਹਾਂ ਦੇ ਦਿਹਾਂਤ ਨਾਲ ਥਾਣੇ ਸਮੇਤ ਰਿਸ਼ਤੇਦਾਰਾਂ, ਸ਼ੁੱਭਚਿੰਤਕਾਂ ਅਤੇ ਪੁਲਸ ਮਹਿਕਮੇ 'ਚ ਸੋਗ ਛਾ ਗਿਆ।
ਚੱਕਰਵਾਤ ‘ਤੌਕਤੇ’ ਕਾਰਨ ਡੁੱਬੇ ਸਮੁੰਦਰੀ ਜਹਾਜ਼ ‘ਪੀ305’ ’ਤੇ ਸਵਾਰ 26 ਲੋਕ ਅਜੇ ਵੀ ਲਾਪਤਾ
NEXT STORY