ਜੈਪੁਰ- ਰਾਜਸਥਾਨ 'ਚ ਕਾਂਗਰਸ ਹਾਈ ਕਮਾਨ ਦੀ ਪਹਿਲ 'ਤੇ ਸੁਲਾਹ ਕਰਨ ਵਾਲੇ ਸਚਿਨ ਪਾਇਲਟ ਦੇ ਕਾਂਗਰਸ ਨਾਲ ਵਾਪਸ ਜੁੜਨ 'ਤੇ ਹੁਣ ਇੱਥੇ ਦਾ ਸਿਆਸੀ ਸੰਕਟ ਖਤਮ ਹੋ ਗਿਆ ਹੈ। ਸ਼੍ਰੀ ਪਾਇਲਟ ਨਾਲ ਗਏ 18 ਵਿਧਾਇਕਾਂ 'ਚੋਂ ਤਿੰਨ ਆਜ਼ਾਦ ਵਿਧਾਇਕਾਂ ਨੇ ਵੀ ਅੱਜ ਯਾਨੀ ਮੰਗਲਵਾਰ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੇ ਪ੍ਰਤੀ ਵਿਸ਼ਵਾਸ ਜ਼ਾਹਰ ਕੀਤਾ ਹੈ। ਸ਼੍ਰੀ ਪਾਇਲਟ ਨਾਲ ਰਹਿ ਰਹੇ ਭੰਵਰ ਲਾਲ ਸ਼ਰਮਾ ਨੇ ਵੀ ਸ਼੍ਰੀ ਗਹਿਲੋਤ ਦੀ ਲੀਡਰਸ਼ਿਪ 'ਚ ਵਿਸ਼ਵਾਸ ਕੀਤਾ ਹੈ ਅਤੇ ਸਿਆਸੀ ਸੰਕਟ ਖਤਮ ਹੋਣ ਦਾ ਦਾਅਵਾ ਕੀਤਾ ਹੈ। ਸ਼੍ਰੀ ਪਾਇਲਟ ਵੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕਾਂਗਰਸ ਨੇਤਾ ਪ੍ਰਿਯੰਕਾ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਇਹ ਕਹਿ ਚੁਕੇ ਹਨ ਕਿ ਬਗਾਵਤ ਵਰਗੀ ਕੋਈ ਗੱਲ ਨਹੀਂ ਸੀ, ਕੁਝ ਮੁੱਦੇ ਹਾਈ ਕਮਾਨ ਦੇ ਸਾਹਮਣੇ ਰੱਖੇ ਜਾਣੇ ਸਨ, ਜੋ ਹੁਣ ਗੱਲਬਾਤ ਤੋਂ ਬਾਅਦ ਸੁਲਝ ਗਏ ਹਨ।
ਸ਼੍ਰੀ ਗਹਿਲੋਤ ਨੇ ਵੀ ਬਾਗ਼ੀ ਵਿਧਾਇਕਾਂ ਦੇ ਆਉਣ 'ਤੇ ਖੁਸ਼ੀ ਜ਼ਾਹਰ ਕਰਨ ਦੇ ਨਾਲ ਉਨ੍ਹਾਂ ਨੂੰ ਗਲੇ ਲਗਾਉਣ ਦਾ ਭਰੋਸਾ ਦਿਵਾਇਆ ਹੈ। ਸ਼੍ਰੀ ਗਹਿਲੋਤ ਮੰਗਲਵਾਰ ਨੂੰ ਜੈਸਲਮੇਰ ਜਾ ਰਹੇ ਹਨ, ਜਿੱਥੇ ਪਹਿਲਾਂ ਤੋਂ ਰੁਕੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਗੱਲਬਾਤ ਕਰਨਗੇ। 14 ਅਗਸਤ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਸੈਸ਼ਨ 'ਚ ਵੀ ਹੁਣ ਸ਼੍ਰੀ ਗਹਿਲੋਤ ਨੂੰ ਬਹੁਮਤ ਸਾਬਤ ਕਰਨ ਦੀ ਕੋਈ ਚੁਣੌਤੀ ਨਹੀਂ ਹੈ ਅਤੇ ਉਹ ਆਪਣਾ ਕਾਰਜਕਾਲ ਆਰਾਮ ਨਾਲ ਪੂਰਾ ਕਰ ਸਕਣਗੇ।
ਰਾਜਸਥਾਨ 'ਚ ਕੋਰੋਨਾ ਪੀੜਤਾਂ ਦੀ ਗਿਣਤੀ 54 ਹਜ਼ਾਰ ਦੇ ਪਾਰ, ਹੁਣ ਤੱਕ 810 ਲੋਕਾਂ ਦੀ ਗਈ ਜਾਨ
NEXT STORY