ਨਵੀਂ ਦਿੱਲੀ : ਦਿੱਲੀ ਮੈਟਰੋ ਨੇ ਮੰਗਲਵਾਰ ਨੂੰ ਕਿਹਾ ਕਿ ਨਵੇਂ ਸਾਲ ਦੀ ਸ਼ਾਮ 'ਤੇ ਰਾਜੀਵ ਚੌਕ ਮੈਟਰੋ ਸਟੇਸ਼ਨ 'ਤੇ ਗੇਟ ਨੰਬਰ ਪੰਜ ਅਤੇ ਛੇ ਨੂੰ ਛੱਡ ਕੇ ਸਾਰੇ ਨਿਕਾਸ ਯਾਤਰੀਆਂ ਲਈ ਖੁੱਲ੍ਹੇ ਰਹਿਣਗੇ। ਇਸ ਤੋਂ ਪਹਿਲਾਂ ਸੋਮਵਾਰ ਨੂੰ DMRC ਨੇ ਕਿਹਾ ਸੀ ਕਿ ਮੰਗਲਵਾਰ ਨੂੰ ਨਵੇਂ ਸਾਲ ਦੀ ਸ਼ਾਮ 'ਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਭੀੜ ਦਾ ਪ੍ਰਬੰਧਨ ਕਰਨ ਲਈ ਰਾਜੀਵ ਚੌਕ ਮੈਟਰੋ ਸਟੇਸ਼ਨ ਤੋਂ ਰਾਤ 9 ਵਜੇ ਤੋਂ ਬਾਅਦ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ - ਮਾਂ-ਪਿਓ ਦੀ ਲਾਪਰਵਾਹੀ ਬੱਚੇ 'ਤੇ ਪਈ ਭਾਰੀ, ਝੂਲਾ ਝੂਟਦਿਆਂ ਮਿੰਟਾਂ 'ਚ ਵਾਪਰ ਗਿਆ ਭਾਣਾ
ਇਸ ਦੇ ਨਾਲ ਹੀ ਹਾਲਾਂਕਿ, ਮੰਗਲਵਾਰ ਨੂੰ ਕਿਹਾ ਗਿਆ ਕਿ ਪੁਲਸ ਅਧਿਕਾਰੀਆਂ ਤੋਂ ਪ੍ਰਾਪਤ ਤਾਜ਼ਾ ਨਿਰਦੇਸ਼ਾਂ ਦੇ ਅਨੁਸਾਰ, ਰਾਜੀਵ ਚੌਕ ਮੈਟਰੋ ਸਟੇਸ਼ਨ ਗੇਟ ਨੰਬਰ ਪੰਜ ਅਤੇ ਛੇ ਨੂੰ ਛੱਡ ਕੇ ਨਵੇਂ ਸਾਲ ਦੀ ਸ਼ਾਮ ਨੂੰ ਸੇਵਾਵਾਂ ਦੇ ਅੰਤ ਤੱਕ ਯਾਤਰੀਆਂ ਲਈ ਖੁੱਲ੍ਹਾ ਰਹੇਗਾ। ਇਸ ਦੇ ਨਾਲ ਹੀ ਡੀਐੱਮਆਰਸੀ ਨੇ ਕਿਹਾ ਕਿ ਇਹ ਪਹਿਲਾਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ ਸੋਧ ਹੈ।
ਇਹ ਵੀ ਪੜ੍ਹੋ - ਸਰਪੰਚ ਸਾਹਿਬ ਦੀ ਬੋਲੈਰੋ 'ਚ ਫੱਸ ਗਈ ਬਾਈਕ, ਦੂਰ ਤੱਕ ਲੈ ਗਿਆ ਘੜੀਸ (Video Viral)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਕਿਸੇ ਨੇ ਕੀਤਾ Kiss ਤੇ ਕਿਸੇ ਨੇ ਕੁੱਟਮਾਰ', ਵਾਇਰਲ ਹੋਏ ਮੈਟਰੋ ਦੇ ਇਹ ਵੀਡੀਓਜ਼
NEXT STORY