ਵੈੱਬ ਡੈਸਕ : 2024 'ਚ ਦਿੱਲੀ ਮੈਟਰੋ ਦੇ ਅਜਿਹੇ ਵੀਡੀਓ ਸਾਹਮਣੇ ਆਏ, ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਸੀ। ਕੁਝ ਥਾਵਾਂ 'ਤੇ ਲੋਕ ਮੈਟਰੋ ਵਿੱਚ ਰੋਮਾਂਸ ਕਰਦੇ ਦਿਖਾਈ ਦਿੱਤੇ ਸਨ, ਜਦੋਂ ਕਿ ਕਈ ਥਾਵਾਂ 'ਤੇ ਧੱਕਾ-ਮੁੱਕੀ ਦੇ ਦ੍ਰਿਸ਼ ਵਾਇਰਲ ਹੋਏ। ਇਹ ਸਾਲ ਇਸ ਲਈ ਵੀ ਖਾਸ ਰਿਹਾ ਕਿਉਂਕਿ ਇਸ ਵਾਰ ਦਿੱਲੀ ਮੈਟਰੋ ਦੇ ਨਾਲ-ਨਾਲ ਕੋਲਕਾਤਾ ਅਤੇ ਲਖਨਊ ਮੈਟਰੋ ਦੇ ਵੀਡੀਓ ਵੀ ਚਰਚਾ 'ਚ ਰਹੇ। ਆਓ ਜਾਣਦੇ ਹਾਂ ਕੁਝ ਅਜਿਹੀਆਂ ਹੀ ਵਾਇਰਲ ਵੀਡੀਓਜ਼ ਬਾਰੇ।
ਜੋੜੇ ਦਾ ਰੋਮਾਂਸ ਵੀਡੀਓ ਵਾਇਰਲ
ਕੋਲਕਾਤਾ ਦੇ ਕਾਲੀਘਾਟ ਮੈਟਰੋ ਸਟੇਸ਼ਨ ਦਾ ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਇੱਕ ਜੋੜਾ ਇੱਕ ਮੈਟਰੋ ਦੇ ਖੰਭੇ ਦੇ ਕੋਲ ਖੜ੍ਹੇ ਹੋ ਕੇ ਕਿੱਸ ਕਰਦਾ ਨਜ਼ਰ ਆ ਰਿਹਾ।
'ਮੇਰਾ ਬੁਆਏਫ੍ਰੈਂਡ ਦਿੱਲੀ ਪੁਲਸ 'ਚ ਹੈ...'
ਦਿੱਲੀ ਮੈਟਰੋ ਦਾ ਇੱਕ ਵੀਡੀਓ, ਜਿਸ ਵਿੱਚ ਦੋ ਔਰਤਾਂ ਇੱਕ ਸੀਟ ਲਈ ਲੜਦੀਆਂ ਨਜ਼ਰ ਆ ਰਹੀਆਂ ਹਨ, ਵੀਡੀਓ ਵਿੱਚ ਇੱਕ ਔਰਤ ਦਿੱਲੀ ਪੁਲਸ ਵਿੱਚ ਆਪਣੇ ਬੁਆਏਫ੍ਰੈਂਡ ਦੀ ਤਾਕਤ ਦੂਜੀ ਔਰਤ ਨੂੰ ਦਿਖਾਉਂਦੀ ਨਜ਼ਰ ਆ ਰਹੀ ਹੈ।
ਜਦੋਂ ਦਿੱਲੀ ਮੈਟਰੋ ਬਣਿਆ ਅਖਾੜਾ
ਦਿੱਲੀ ਮੈਟਰੋ 'ਚ ਦੋ ਵਿਅਕਤੀਆਂ ਦੀ ਲੜਾਈ ਦਾ ਵੀਡੀਓ ਵਾਇਰਲ ਹੋਇਆ। ਦੋਵੇਂ ਕੁਸ਼ਤੀ ਦੇ ਟਰਿੱਕ ਅਜ਼ਮਾਉਂਦੇ ਨਜ਼ਰ ਆਏ। ਲੜਾਈ ਦੌਰਾਨ ਇੱਕ ਵਿਅਕਤੀ ਦੀ ਮੁਸਕਰਾਹਟ ਨੇ ਵੀਡੀਓ ਨੂੰ ਹੋਰ ਮਜ਼ੇਦਾਰ ਬਣਾ ਦਿੱਤਾ।
ਮੈਟਰੋ ਵਿਚ ਗੂੰਜੇ ਭਜਨ ਕੀਰਤਨ
ਨਵਰਾਤਰੀ ਦੇ ਦੌਰਾਨ, ਦਿੱਲੀ ਮੈਟਰੋ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਇੱਕ ਸਮੂਹ ਭਜਨ ਗਾਉਂਦਾ ਅਤੇ ਗਿਟਾਰ ਵਜਾਉਂਦਾ ਦੇਖਿਆ ਗਿਆ ਸੀ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲੋਕਾਂ ਨੇ ਲਿਖਿਆ ਕਿ 'ਅਸ਼ਲੀਲ ਰੀਲ ਵਾਲਿਆਂ ਨੇ ਮੈਟਰੋ ਨੂੰ ਗੰਦਾ ਕਰ ਦਿੱਤਾ ਸੀ ਪਰ ਇਸ ਗਰੁੱਪ ਨੇ ਇਸ ਨੂੰ ਸਾਫ ਕਰ ਦਿੱਤਾ'।
ਹੇਅਰ ਕਟ ਨੂੰ ਲੈ ਕੇ ਨੌਜਵਾਨ ਲੜ ਪਏ
ਦਿੱਲੀ ਮੈਟਰੋ ਦਾ ਇੱਕ ਹੋਰ ਵੀਡੀਓ ਵਾਇਰਲ ਹੋਇਆ, ਜਿਸ ਵਿੱਚ ਦੋ ਨੌਜਵਾਨ ਹੇਅਰ ਕਟ ਨੂੰ ਲੈ ਕੇ ਬਹਿਸ ਕਰ ਰਹੇ ਸਨ। ਦੋਵੇਂ ਇਕ-ਦੂਜੇ ਦਾ ਗਲਾ ਫੜ ਕੇ ਇਕ-ਦੂਜੇ ਨੂੰ 'ਛਪਰੀ' ਕਹਿ ਕੇ ਲੜ ਰਹੇ ਸਨ। ਬਹਿਸ ਦੇ ਵਿਚਕਾਰ ਇੱਕ ਸਰਦਾਰ ਜੀ ਨੇ ਦਖਲ ਦਿੱਤਾ ਅਤੇ ਇੱਕ ਨੌਜਵਾਨ ਨੂੰ ਚੇਤਾਵਨੀ ਦੇ ਕੇ ਬਾਹਰ ਭੇਜ ਦਿੱਤਾ।
ਇਸ ਤੋਂ ਇਲਾਵਾ ਦਿੱਲੀ ਮੈਟਰੋ ਦੀਆਂ ਕਈ ਹੋਰ ਵੀਡੀਓਜ਼ ਵਾਇਰਲ ਹੋਈਆਂ, ਜਿਸ 'ਚ ਕੋਈ ਲੜਦਾ ਨਜ਼ਰ ਆ ਰਿਹਾ ਹੈ ਅਤੇ ਕੋਈ ਡਾਂਸ ਕਰਦਾ ਹੋਇਆ ਰੀਲ ਬਣਾ ਕਰ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸਾਲ 2025 'ਚ ਮੈਟਰੋ ਯਾਤਰਾ ਅਜਿਹੇ ਡਰਾਮੇ ਤੋਂ ਦੂਰ ਰਹਿ ਸਕੇਗੀ ਜਾਂ ਨਹੀਂ।
ਮਾਂ-ਪਿਓ ਦੀ ਲਾਪਰਵਾਹੀ ਬੱਚੇ 'ਤੇ ਪਈ ਭਾਰੀ, ਝੂਲਾ ਝੂਟਦਿਆਂ ਮਿੰਟਾਂ 'ਚ ਵਾਪਰ ਗਿਆ ਭਾਣਾ
NEXT STORY