ਨਵੀਂ ਦਿੱਲੀ (ਵਾਰਤਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਅਮਰੀਕਾ ਦੌਰੇ ਦੇ ਆਖ਼ਰੀ ਦਿਨ ਐਤਵਾਰ ਨੂੰ ਨੈਸ਼ਨਲ ਸਿਵਲ ਰਾਈਟਸ ਮਿਊਜ਼ੀਅਮ ਦਾ ਦੌਰਾ ਕੀਤਾ ਅਤੇ ਮੈਮਫ਼ਿਸ, ਟੇਨੇਸੀ 'ਚ ਭਾਰਤੀ ਭਾਈਚਾਰੇ ਨਾਲ ਗੱਲਬਾਤ ਕੀਤੀ। ਰੱਖਿਆ ਮੰਤਰਾਲਾ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਨੈਸ਼ਨਲ ਸਿਵਲ ਰਾਈਟਸ ਮਿਊਜ਼ੀਅਮ 17ਵੀਂ ਸਦੀ ਤੋਂ ਲੈ ਕੇ ਅੱਜ ਤੱਕ ਅਮਰੀਕਾ 'ਚ ਨਾਗਰਿਕ ਅਧਿਕਾਰ ਅੰਦੋਲਨ ਦੇ ਇਤਿਹਾਸ ਦਾ ਗਵਾਹ ਰਿਹਾ ਹੈ ਅਤੇ ਇਹ 1968 'ਚ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਕਤਲ ਸਥਾਨ ਦੇ ਨੇੜੇ-ਤੇੜੇ ਬਣਾਇਆ ਗਿਆ ਹੈ। ਇਸ 'ਚ ਮਹਾਤਮਾ ਗਾਂਧੀ ਦੀ ਇਕ ਮੂਰਤੀ ਵੀ ਹੈ।
ਸ਼੍ਰੀ ਸਿੰਘ ਨੇ ਮੈਮਫ਼ਿਸ, ਅਟਲਾਂਟਾ, ਨੈਸ਼ਵਿਲੇ ਅਤੇ ਹੋਰ ਨੇੜੇ-ਤੇੜੇ ਦੇ ਖੇਤਰਾਂ 'ਚ ਭਾਰਤੀ ਪ੍ਰਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਸਮਾਜ, ਵਿਗਿਆਨ ਅਤੇ ਆਰਥਿਕਤਾ 'ਚ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਭਾਰਤ-ਅਮਰੀਕਾ ਦਰਮਿਆਨ ਨਜ਼ਦੀਕੀ ਸਬੰਧਾਂ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਵਾਲਾ 'ਜ਼ਿੰਦਾ ਪੁਲ' ਦੱਸਿਆ। ਰੱਖਿਆ ਮੰਤਰੀ ਨੇ 2019 'ਚ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ 'ਤੇ ਰਾਸ਼ਟਰੀ ਨਾਗਰਿਕ ਅਧਿਕਾਰ ਅਜਾਇਬ ਘਰ ਦੇ ਨੇੜੇ ਮਹਾਤਮਾ ਗਾਂਧੀ ਬਾਰੇ ਇਕ ਪ੍ਰਦਰਸ਼ਨੀ ਦਾ ਆਯੋਜਨ ਕਰਨ ਲਈ ਭਾਰਤੀ ਭਾਈਚਾਰੇ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸਾਨ ਦੀ ਧੀ ਬਣੀ IAS ਅਫ਼ਸਰ, ਬਿਨਾਂ ਕੋਚਿੰਗ ਲਏ UPSC 'ਚ ਹਾਸਲ ਕੀਤਾ 23ਵਾਂ ਰੈਂਕ
NEXT STORY