ਨਵੀਂ ਦਿੱਲੀ— ਦਾਰਜਲਿੰਗ 'ਚ ਜਾਰੀ ਹਿੰਸਾ ਵਿਚਾਲੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਦੀ ਰਾਤ ਪੱਛਮੀ ਬੰਗਾਲ ਦੇ ਪਹਾੜੀ ਜ਼ਿਲਿਆਂ 'ਚ ਸੁਰੱਖਿਆ ਦੀ ਸਥਿਤੀ ਦੀ ਸਮੀਖਿਆ ਕੀਤੀ। ਗ੍ਰਹਿ ਮੰਤਰੀ ਨੇ ਕਸ਼ਮੀਰ ਦੇ ਹਾਲਾਤਾਂ ਦਾ ਵੀ ਜਾਇਜ਼ਾ ਲਿਆ, ਜਿਥੇ ਅਨੰਤਨਾਗ ਜ਼ਿਲੇ 'ਚ ਅੱਤਵਾਦੀਆਂ ਨੇ ਪੁਲਸ ਦਲ 'ਤੇ ਘਾਤ ਲਗਾ ਕੇ ਹਮਲਾ ਕੀਤਾ, ਜਿਸ 'ਚ ਛੇ ਪੁਲਸ ਕਰਮੀ ਮਾਰੇ ਗਏ। ਇਸ ਤੋਂ ਪਹਿਲਾਂ ਦਿਨ 'ਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਥਿਤੀ ਆਮ ਕਰਨ ਲਈ ਹੋਰ ਜਵਾਨਾਂ ਨੂੰ ਦਾਰਜਲਿੰਗ ਭੇਜਣ 'ਤੇ ਰੋਕ ਲਗਾ ਦਿੱਤੀ, ਕਿਉਂਕਿ ਸੂਬਾ ਸਰਕਾਰ ਨੇ ਉਥੇ ਦੀ ਸਥਿਤੀ 'ਤੇ ਆਪਣੀ ਰਿਪੋਰਟ ਹਾਲੇ ਤਕ ਨਹੀਂ ਭੇਜੀ ਹੈ।
ਦਾਰਜਲਿੰਗ 'ਚ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਗੋਰਖਾ ਜਨਮੁਕਤੀ ਮੋਰਚਾ ਅਤੇ ਭਾਜਪਾ ਨੇ ਗ੍ਰਹਿ ਮੰਤਰੀ ਨਾਲ ਮੁਲਾਕਾਤ 'ਤੇ ਕੇਂਦਰ ਤੋਂ ਦਖਲ ਅੰਦਾਜੀ ਦੀ ਮੰਗ ਕੀਤੀ ਸੀ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਬੈਠਕ ਦੌਰਾਨ ਗ੍ਰਹਿ ਮੰਤਰੀ ਨੂੰ ਦਾਰਜਲਿੰਗ 'ਚ ਕਾਨੂੰਨ ਵਿਵਸਥਾ ਦੀ ਜਾਣਕਾਰੀ ਦਿੱਤੀ ਗਈ। ਬੈਠਕ 'ਚ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਮਹਾਰੀਸ਼ੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।
ਪਾਕਿਸਤਾਨੀ ਮਹਿਲਾ ਆਤਮਘਾਤੀ ਹਮਲਾਵਰ ਬਣਾ ਸਕਦੀਆਂ ਹਨ ਮੈਟਰੋ ਟ੍ਰੇਨ ਨੂੰ ਨਿਸ਼ਾਨਾ
NEXT STORY