ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਲੱਦਾਖ 'ਚ ਚੀਨੀ ਫੌਜ ਨਾਲ ਸਰਹੱਦ 'ਤੇ ਗਤੀਰੋਧ ਦੇ ਮੱਦੇਨਜ਼ਰ ਭਾਰਤ ਦੀਆਂ ਫੌਜ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸ਼ੁੱਕਰਵਾਰ ਨੂੰ ਖੇਤਰ ਦਾ ਦੌਰਾ ਕਰ ਸਕਦੇ ਹਨ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਲੱਦਾਖ ਯਾਤਰਾ ਦੌਰਾਨ ਰਾਜਨਾਥ ਸਿੰਘ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਬੈਠਕ ਕਰ ਸਕਦੇ ਹਨ।
ਭਾਰਤ ਅਤੇ ਚੀਨ ਦੀਆਂ ਫੌਜਾਂ ਦਰਮਿਆਨ ਪਿਛਲੇ 7 ਹਫ਼ਤਿਆਂ ਤੋਂ ਪੂਰਬੀ ਲੱਦਾਖ ਖੇਤਰ 'ਚ ਕਈ ਥਾਂਵਾਂ 'ਤੇ ਗਤੀਰੋਧ ਦੀ ਸਥਿਤੀ ਬਣੀ ਹੋਈ ਹੈ। 15 ਜੂਨ ਨੂੰ ਗਲਵਾਨ ਘਾਟੀ 'ਚ ਹਿੰਸਕ ਝੜਪਾਂ 'ਚ 20 ਭਾਰਤੀ ਫੌਜੀਆਂ ਦੇ ਸ਼ਹੀਦ ਹੋਣ ਤੋਂ ਬਾਅਦ ਤਣਆਅ ਹੋਰ ਵਧ ਗਿਆ। ਇਸ ਝੜਪ 'ਚ ਚੀਨ ਦੇ ਫੌਜੀ ਵੀ ਹਤਾਹਤ ਹੋਏ ਪਰ ਗੁਆਂਢੀ ਦੇਸ਼ ਨੇ ਹਾਲੇ ਤੱਕ ਉਨ੍ਹਾਂ ਦੀ ਗਿਣਤੀ ਨਹੀਂ ਦੱਸੀ ਹੈ।
ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 955 ਹੋਇਆ
NEXT STORY