ਹਿਮਾਚਲ ਪ੍ਰਦੇਸ਼- ਹਾਲ ਹੀ ਦੇ ਦਿਨਾਂ 'ਚ ਹਿਮਾਚਲ ਪ੍ਰਦੇਸ਼ 'ਚ ਵੀ ਕੋਰਨਾ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜਿਸ ਨਾਲ ਸੂਬੇ 'ਚ ਕੁੱਲ ਮਰੀਜ਼ਾਂ ਦਾ ਅੰਕੜਾ ਹੁਣ 955 ਪਹੁੰਚ ਗਿਆ ਹੈ। ਜਦੋਂ ਕਿ ਸੂਬੇ 'ਚ ਹੁਣ ਤੱਕ 8 ਲੋਕਾਂ ਦੀ ਜਾਨ ਗਈ ਹੈ। ਸੂਬੇ 'ਚ 13 ਨਵੇਂ ਕੋਰੋਨਾ ਪੀੜਤ ਮਰੀਜ਼ ਸਾਹਮਣੇ ਆਏ ਹਨ।
ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਇਕ 80 ਸਾਲਾ ਬਜ਼ੁਰਗ ਜਨਾਨੀ ਦੀ ਮੌਤ ਹੋ ਗਈ ਸੀ। ਉਹ ਹਮੀਰਪੁਰ ਦੇ ਸੁਜਾਨਪੁਰ ਦੇ ਜੰਗਲਬੈਰੀ ਇਲਾਕੇ ਤੋਂ ਸੀ। ਹਾਲਾਂਕਿ 22 ਜੂਨ ਨੂੰ ਹੀ ਜਨਾਨੀ ਦੀ ਕੋਰੋਨਾ ਮਰੀਜ਼ ਦੇ ਤੌਰ 'ਤੇ ਪਛਾਣ ਹੋਈ ਸੀ। ਜਿਸ ਤੋਂ ਬਾਅਦ ਉਸ ਨੂੰ ਜਲਦੀ ਮੰਡੀ 'ਚ ਭਰਤੀ ਕਰਵਾਇਆ ਗਿਾ ਸੀ। ਦੂਜੇ ਪਾਸੇ ਊਨਾ 'ਚ ਵੀ 4 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ 'ਚ 2 ਸਕੀਆਂ ਭੈਣਾਂ ਵੀ ਸ਼ਾਮਲ ਹਨ। ਇਹ ਦੋਵੇਂ ਭੈਣਾਂ ਨੋਇਡਾ ਤੋਂ ਹਾਲ ਹੀ 'ਚ ਆਈਆਂ ਸਨ। ਜਦੋਂ ਕਿ ਸੰਤੋਸ਼ਗੜ੍ਹ ਦਾ 51 ਸਾਲਾ ਵਿਅਕਤੀ ਵੀ ਪੀੜਤ ਮਿਲੇ ਹਨ। ਉਹ ਹਾਲ ਹੀ 'ਚ ਦਿੱਲੀ ਤੋਂ ਆਏ ਸਨ।
ਦੱਸਣਯੋਗ ਹੈ ਕਿ ਕੁੱਲ ਮਰੀਜ਼ਾਂ ਦੀ ਗਿਣਤੀ 955 ਹੈ। ਜਿਨ੍ਹਾਂ 'ਚੋਂ 357 ਸਰਗਰਮ ਮਾਮਲੇ ਹਨ, ਜਦੋਂ ਕਿ 575 ਮਰੀਜ਼ ਸਿਹਤਮੰਦ ਹੋ ਕੇ ਆਪਣੇ ਘਰ ਜਾ ਚੁਕੇ ਹਨ। ਸੂਬੇ 'ਚ ਸਭ ਤੋਂ ਵੱਧ ਮਾਮਲੇ ਕਾਂਗੜਾ 'ਚ ਹਨ। ਜਿੱਥੇ 272 ਕੁੱਲ ਮਾਮਲੇ ਹਨ। ਜਦੋਂ ਕਿ ਉਸ ਤੋਂ ਬਾਅਦ ਹਮੀਰਪੁਰ 'ਚ 245 ਮਾਮਲੇ, ਊਨਾ 'ਚ 108 ਮਾਮਲੇ ਅਤੇ ਸੋਲਨ 'ਚ 109 ਮਾਮਲੇ ਸਾਹਮਣੇ ਆਏ ਹਨ।
ਸਮੁੰਦਰੀ ਜਹਾਜ਼ 'ਜਲਸ਼ਵਾ' ਤੋਂ ਈਰਾਨ 'ਚ ਫਸੇ 687 ਭਾਰਤੀ ਨਾਗਰਿਕਾਂ ਦੀ ਵਤਨ ਵਾਪਸੀ
NEXT STORY