ਸ਼੍ਰੀਨਗਰ- ਅੱਜ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਆਪਰੇਸ਼ਨ ਸਿੰਦੂਰ ਮਗਰੋਂ ਪਹਿਲੀ ਵਾਰ ਜੰਮੂ-ਕਸ਼ਮੀਰ ਪਹੁੰਚੇ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਸ਼੍ਰੀਨਗਰ ਏਅਰਬੇਸ ਦਾ ਦੌਰਾ ਕੀਤਾ ਤੇ ਫੌਜੀ ਜਵਾਨਾਂ ਦਾ ਹੌਂਸਲਾ ਵਧਾਇਆ। ਉਨ੍ਹਾਂ ਸੰਬੋਧਨ ਦੌਰਾਨ ਪਾਕਿਸਤਾਨ ਨੂੰ ਵੀ ਘੇਰਿਆ ਤੇ ਭਾਰਤ ਨਾਲ ਮੁਕਾਬਲੇ ਮਗਰੋਂ ਆਈ.ਐੱਮ.ਐੱਫ਼ ਤੋਂ ਕਰਜ਼ਾ ਮੰਗਣ ਨੂੰ ਲੈ ਕੇ ਉਨ੍ਹਾਂ 'ਤੇ ਤੰਜ ਕੱਸਿਆ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਬਾਰੇ ਤਾਂ ਕੀ ਹੀ ਗੱਲ ਕਰਨੀ ? ਉਹ ਦੇਸ਼ ਤਾਂ ਮੰਗਦੇ-ਮੰਗਦੇ ਅਜਿਹੀ ਹਾਲਤ 'ਚ ਪਹੁੰਚ ਗਿਆ ਹੈ ਕਿ ਉਸ ਬਾਰੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਪਾਕਿਸਤਾਨ ਜਿੱਥੇ ਖੜ੍ਹਾ ਹੁੰਦਾ ਹੈ, ਮੰਗਣ ਵਾਲਿਆਂ ਦੀ ਲਾਈਨ ਉੱਥੋਂ ਹੀ ਸ਼ੁਰੂ ਹੋ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਭਾਰਤ ਦੇ ਆਪਰੇਸ਼ਨ ਸਿੰਦੂਰ ਮਗਰੋਂ ਪਾਕਿਸਤਾਨ ਨੂੰ ਵੱਡੇ ਪੱਧਰ 'ਤੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ। ਇਸ ਕਾਰਨ ਪਾਕਿਸਤਾਨੀ ਸਰਕਾਰ ਨੇ ਇੰਟਰਨੈਸ਼ਨਲ ਮਾਨੀਟਰੀ ਫੰਡ (ਆਈ.ਐੱਮ.ਐੱਫ਼.) ਕੋਲੋਂ ਇਕ ਬਿਲੀਅਨ ਡਾਲਰ ਦਾ ਲੋਨ ਮੰਗਿਆ ਸੀ, ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਭਾਰਤ ਦਾ ਪਾਕਿਸਤਾਨ ਖ਼ਿਲਾਫ਼ ਇਕ ਹੋਰ ਮਾਸਟਰਸਟ੍ਰੋਕ ! Amazon-Flipkart ਨੂੰ ਜਾਰੀ ਕੀਤੇ ਸਖ਼ਤ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਸਾਨੂੰ ਨਿਊਕਲੀਅਰ ਧਮਕੀ ਦੀ ਪਰਵਾਹ ਨਹੀਂ', 'ਆਪ੍ਰੇਸ਼ਨ ਸਿੰਦੂਰ' ਮਗਰੋਂ ਪਾਕਿਸਤਾਨ 'ਤੇ ਵਰ੍ਹੇ ਰਾਜਨਾਥ
NEXT STORY