ਨਵੀਂ ਦਿੱਲੀ— ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ ਯਾਨੀ ਕਿ ਵੀਰਵਾਰ ਨੂੰ ਚੌਥਾ ਦਿਨ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜ ਸਭਾ 'ਚ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) 'ਤੇ ਚੀਨ ਨਾਲ ਜਾਰੀ ਤਣਾਅ 'ਤੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ-ਚੀਨ ਵਿਵਾਦ ਹੁਣ ਤੱਕ ਅਣਸੁਲਝਿਆ। ਚੀਨ ਅਜੇ ਵੀ ਮੰਨਦਾ ਹੈ ਕਿ ਕੋਈ ਬਾਰਡਰ ਲਾਈਨ ਨਹੀਂ ਹੈ। ਚੀਨ ਐੱਲ. ਏ. ਸੀ. ਨੂੰ ਨਹੀਂ ਮੰਨਦਾ। ਲੱਦਾਖ, ਅਰੁਣਾਚਲ 'ਚ ਚੀਨ ਦਾ ਗੈਰ-ਕਾਨੂੰਨੀ ਕਬਜ਼ਾ ਹੈ। ਪਰ ਦੇਸ਼ ਦੀ ਸੁਰੱਖਿਆ ਲਈ ਸਾਡੀ ਫ਼ੌਜ ਡਟੀ ਹੋਈ ਹੈ। ਚੀਨ ਦੀ ਕਿਸੇ ਵੀ ਕਾਰਵਾਈ ਦਾ ਜਵਾਬ ਦੇਵਾਂਗੇ, ਐੱਲ. ਏ. ਸੀ. 'ਤੇ ਸਾਡੀ ਫ਼ੌਜ ਤਿਆਰ ਹੈ।
ਦੁਵੱਲੇ ਸਮਝੌਤਿਆਂ 'ਤੇ ਚੀਨ ਗੰਭੀਰ ਨਹੀ ਹੈ। ਰੱਖਿਆ ਮੰਤਰੀ ਨੇ ਚੀਨ ਨੂੰ ਦੋ ਟੁੱਕ ਕਿਹਾ ਕਿ ਸਰਹੱਦ 'ਤੇ ਤਣਾਅ ਰਹੇਗਾ ਤਾਂ ਦੁਵੱਲੇ ਰਿਸ਼ਤਿਆਂ 'ਤੇ ਅਸਰ ਪਵੇਗਾ। ਰਾਜ ਸਭਾ 'ਚ ਬੋਲਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ 15 ਜੂਨ ਨੂੰ ਗਲਵਾਨੀ ਘਾਟੀ ਵਿਚ ਹਿੰਸਕ ਝੜਪ ਹੋਈ। ਇਸ ਹਿੰਸਕ ਝੜਪ 'ਚ ਸਾਡੇ 20 ਜਵਾਨ ਸ਼ਹੀਦ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੱਦਾਖ 'ਚ ਜਾ ਕੇ ਜਵਾਨਾਂ ਦਾ ਹੌਂਸਲਾ ਵਧਾਇਆ। ਉਨ੍ਹਾਂ ਕਿਹਾ ਕਿ ਚੀਨ ਜਟਿਲ ਮੁੱਦਾ ਹੈ। ਸ਼ਾਂਤੀਪੂਰਨ ਗੱਲਬਾਤ ਨਾਲ ਸਰਹੱਦੀ ਵਿਵਾਦ ਦਾ ਹੱਲ ਕੱਢਿਆ ਜਾਵੇ।
ਰਾਜਨਾਥ ਨੇ ਅੱਗੇ ਕਿਹਾ ਕਿ ਸਾਡੀ ਫ਼ੌਜ ਹਰ ਸਮੇਂ ਤਿਆਰ ਹੈ। ਅਸੀਂ ਕਿਸੇ ਵੀ ਚੁਣੌਤੀ ਤੋਂ ਪਿੱਛੇ ਨਹੀਂ ਹਟਾਂਗੇ। ਫ਼ੌਜ ਹਰ ਚੁਣੌਤੀ ਲਈ ਤਿਆਰ ਹੈ। ਭਾਰਤ ਨੇ ਹਮੇਸ਼ਾ ਤੋਂ ਸ਼ਾਂਤੀਪੂਰਨ ਗੱਲਬਾਤ ਦੀ ਗੱਲ ਆਖੀ। ਸ਼ਾਂਤੀ ਬਹਾਲ ਕਰਨ ਲਈ ਕਈ ਸਮਝੌਤੇ ਕੀਤੇ ਗਏ। ਚੀਨ ਰਸਮੀ ਸਰਹੱਦਾਂ ਨੂੰ ਨਹੀਂ ਮੰਨਦਾ। ਚੀਨ ਦੇ ਕਹਿਣੀ ਅਤੇ ਕਰਨੀ 'ਚ ਫ਼ਰਕ ਹੈ। ਸਾਡੇ ਜਵਾਨਾਂ ਨੇ ਚੀਨ ਨੂੰ ਭਾਰੀ ਨੁਕਸਾਨ ਪਹੁੰਚਾਇਆ। ਚੀਨ ਨੇ ਐੱਲ. ਏ. ਸੀ. ਦੀ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ। ਰਾਜਨਾਥ ਸਿੰਘ ਨੇ ਕਿਹਾ ਕਿ 29-30 ਅਗਸਤ ਨੂੰ ਚੀਨ ਨੇ ਭਾਰਤੀ ਫ਼ੌਜ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ। ਲੱਦਾਖ ਚੁਣੌਤੀ ਦੇ ਦੌਰ 'ਚੋਂ ਲੰਘ ਰਿਹਾ ਹੈ। ਸਾਡੇ ਜਵਾਨ ਸੰਜਮ ਦੀ ਪ੍ਰਤੀਕ ਹੈ।
ਹਰਿਆਣਾ 'ਚ 21 ਤੋਂ ਖੁੱਲ੍ਹਣ ਜਾ ਰਹੇ 9ਵੀਂ ਤੋਂ 12ਵੀਂ ਤੱਕ ਦੇ ਬੱਚਿਆਂ ਦੇ ਸਕੂਲ, ਇਹ ਹਨ ਦਿਸ਼ਾ-ਨਿਰਦੇਸ਼
NEXT STORY