ਜੰਮੂ- ਜੰਮੂ-ਕਸ਼ਮੀਰ ਦੇ ਪੁੰਛ 'ਚ 6 ਦਿਨ ਪਹਿਲਾਂ ਫ਼ੌਜੀ ਵਾਹਨਾਂ 'ਤੇ ਹੋਏ ਅੱਤਵਾਦੀ ਹਮਲੇ ਦੇ ਮਾਮਲੇ 'ਚ ਸੁਰੱਖਿਆ ਫੋਰਸ ਨੇ ਮੰਗਲਵਾਰ ਨੂੰ 15 ਹੋਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਇਸ ਦਰਮਿਆਨ ਪੁੰਛ ਦੌਰੇ ਤੋਂ ਪਰਤੇ ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਦਿੱਲੀ 'ਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਮਿਲ ਕੇ ਉਨ੍ਹਾਂ ਨੂੰ ਪੂਰੀ ਰਿਪੋਰਟ ਸੌਂਪੀ ਹੈ।
ਇਹ ਵੀ ਪੜ੍ਹੋ- ਪੁੰਛ ਅੱਤਵਾਦੀ ਹਮਲਾ: ਅਮਰੀਕੀ ਅਸਾਲਟ ਰਾਈਫਲਾਂ ਨਾਲ ਅੱਤਵਾਦੀਆਂ ਨੇ ਜਵਾਨਾਂ ’ਤੇ ਚਲਾਈਆਂ ਸਨ ਗੋਲੀਆਂ
ਓਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਜ਼ਮੀਨੀ ਹਕੀਕਤ ਦੀ ਜਾਣਕਾਰੀ ਲੈਣ ਬੁੱਧਵਾਰ ਯਾਨੀ ਕਿ ਅੱਜ ਜੰਮੂ ਆਉਣਗੇ। ਉਹ ਰਾਜੌਰੀ ਦਾ ਵੀ ਦੌਰਾ ਕਰਨਗੇ। ਇਸ ਦੇ ਨਾਲ ਹੀ ਰਾਜ ਭਵਨ ਜੰਮੂ 'ਚ ਉੱਚ ਪੱਧਰੀ ਸੁਰੱਖਿਆ ਸਮੀਖਿਆ ਬੈਠਕ ਕਰਨਗੇ। ਉਹ ਜੰਮੂ ਵਿਚ 16ਵੀਂ ਕੋਰ ਹੈੱਡਕੁਆਰਟਰ ਵਿਚ ਵੀ ਫ਼ੌਜੀ ਕਮਾਂਡਰਾਂ ਨਾਲ ਗੱਲਬਾਤ ਕਰਨਗੇ। ਪੁੰਛ ਹਮਲੇ ਵਿਚ 4 ਜਵਾਨਾਂ ਦੀ ਸ਼ਹਾਦਤ ਮਗਰੋਂ ਉਨ੍ਹਾਂ ਦਾ ਇਹ ਦੌਰਾ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ- ਫ਼ੌਜ ਦੇ ਵਾਹਨਾਂ 'ਤੇ ਹਮਲਾ : 5 ਜਵਾਨ ਸ਼ਹੀਦ, 2 ਜ਼ਖ਼ਮੀ ; ਹਥਿਆਰ ਲੁੱਟ ਕੇ ਦੌੜੇ ਅੱਤਵਾਦੀ
ਪੁੰਛ ਜ਼ਿਲ੍ਹੇ ਦੀ ਸੁਰਨਕੋਟ ਤਹਿਸੀਲ ਦੇ ਦੇਹਰਾ ਕੀ ਗਲੀ ਦੇ ਸਾਵਨੀ ਗਲੀ ਖੇਤਰ ਵਿਚ 6 ਦਿਨ ਪਹਿਲਾਂ 21 ਦਸੰਬਰ ਨੂੰ ਦੋ ਫ਼ੌਜੀ ਵਾਹਨਾਂ 'ਤੇ ਘਾਤ ਲਾ ਕੇ ਕੀਤੇ ਗਏ ਹਮਲੇ ਵਿਚ 5 ਜਵਾਨ ਸ਼ਹੀਦ ਹੋ ਗਏ ਸਨ ਅਤੇ 2 ਜ਼ਖ਼ਮੀ ਹੋ ਗਏ। ਅੱਤਵਾਦੀਆਂ ਦਾ ਸੁਰਾਗ ਲਾਉਣ ਲਈ ਸੁਰੱਖਿਆ ਬਲਾਂ ਦਾ ਆਪ੍ਰੇਸ਼ਨ ਜਾਰੀ ਹੈ। ਇਸ ਦੌਰਾਨ ਹਮਲੇ ਵਿਚ ਸ਼ਾਮਲ ਅੱਤਵਾਦੀਆਂ ਨੂੰ ਮਦਦ ਪਹੁੰਚਾਉਣ ਵਾਲਿਆਂ ਦਾ ਪਤਾ ਲਾਉਣ ਲਈ ਫੌਜ ਨੇ 15 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ। ਇਨ੍ਹਾਂ 'ਤੇ ਅੱਤਵਾਦੀਆਂ ਦੇ ਕਿਸੇ ਨਾ ਕਿਸੇ ਤਰ੍ਹਾਂ ਮਦਦ ਕਰਨ ਦਾ ਸ਼ੱਕ ਹੈ।
ਲੋਕ ਸਭਾ ਚੋਣਾਂ ਦੀਆਂ ਤਿਆਰੀਆਂ 'ਚ ਰੁੱਝੀ ਭਾਜਪਾ, PM ਮੋਦੀ ਅੱਜ ਵਿਕਾਸ ਭਾਰਤ ਯਾਤਰਾ ਦੇ ਲਾਭਪਾਤਰੀਆਂ ਨਾਲ ਕਰਨਗੇ ਗੱਲਬਾਤ
NEXT STORY