ਚੇਨਈ- ਰੱਖਿਆ ਮੰਤਰੀ ਰਾਜਨਾਥ ਸਿੰਘ ਐਤਵਾਰ ਨੂੰ ਚੇਨਈ 'ਚ ਦ੍ਰਵਿੜ ਮੁਨੇਤਰ ਕੜਗਮ (DMK) ਦੇ ਸਾਬਕਾ ਪ੍ਰਧਾਨ ਐੱਮ.ਕਰੁਣਾਨਿਧੀ ਦੀ 100ਵੀਂ ਬਰਸੀ 'ਤੇ 100 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕਰਨਗੇ। ਰਾਜਨਾਥ ਚੇਨਈ ਵਿਚ ਇਕ ਸਮਾਗਮ 'ਚ ਸੱਤਾਧਾਰੀ DMK ਦੇ ਪ੍ਰਧਾਨ ਅਤੇ ਕਰੁਣਾਨਿਧੀ ਦੇ ਪੁੱਤਰ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ ਸਟਾਲਿਨ ਦੀ ਮੌਜੂਦਗੀ ਵਿਚ 'ਮੁਥਮਿਝ ਅਰਿਗਨਾਰ ਕਲੈਗਨਾਰ ਸੈਂਟਨੇਰੀ ਕਮੇਮੋਰੇਟਟਿਵ ਕੁਆਇਨ' ਜਾਰੀ ਕਰਨਗੇ।
ਕਲੈਵਨਾਰ ਅਰਨਗਮ ਵਿਖੇ ਹੋਣ ਵਾਲੇ ਸਮਾਗਮ ਵਿਚ ਸੂਬੇ ਦੇ ਕਈ ਮੰਤਰੀ ਅਤੇ ਹੋਰ ਲੋਕ ਸ਼ਿਰਕਤ ਕਰਨਗੇ। ਅਨੁਭਵੀ ਦ੍ਰਾਵਿੜ ਨੇਤਾ ਕਰੁਣਾਨਿਧੀ (1924-2018) ਪੰਜ ਵਾਰ ਤਾਮਿਲਨਾਡੂ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਨੇ ਆਪਣੇ ਦਿਹਾਂਤ ਤੋਂ ਪਹਿਲਾਂ ਕਰੀਬ ਪੰਜ ਦਹਾਕਿਆਂ ਤੱਕ DMK ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ।
ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦੇ ਐਲਾਨ ਨੂੰ ਲੈ ਕੇ ਸ਼ਰਦ ਪਵਾਰ ਦਾ PM ਮੋਦੀ ’ਤੇ ਨਿਸ਼ਾਨਾ
NEXT STORY