ਨਵੀਂ ਦਿੱਲੀ (ਕਮਲ ਕਾਂਸਲ) : ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੀ ਅਗਵਾਈ ਹੇਠ ‘ਵਿਸ਼ਵ ਪੰਜਾਬੀ ਸੰਸਥਾ’ ਨੇ ਇੰਡੀਆ ਗੇਟ ਵਿਖੇ ਬਟਵਾਰੇ ਦਾ 75ਵਾਂ ਭਿਆਨਕ ਯਾਦ ਦਿਵਸ ਮਨਾਇਆ। ਇਸ ਦੌਰਾਨ ਸੰਸਦ ਮੈਂਬਰ ਹੰਸਰਾਜ ਹੰਸ, ਅਦਾਕਾਰਾ ਦਿਵਿਆ ਦੱਤਾ, ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ, ਕੇ. ਐੱਲ. ਗੰਜੂ, ਜਸਟਿਸ ਕੁਲਦੀਪ ਸਿੰਘ, ਐੱਚ. ਐੱਸ. ਕੋਹਲੀ ਸਮੇਤ ਉੱਘੇ ਪੰਜਾਬੀਆਂ ਵੱਲੋਂ ਇਕ ਕੈਂਡਲ ਮਾਰਚ ਕੱਢਿਆ ਗਿਆ। ਰਾਜ ਸਭਾ ਮੈਂਬਰ ਸਾਹਨੀ ਨੇ ਕਿਹਾ, “ਇਹ ਯਾਦ ਕਰਨਾ ਸੱਚਮੁੱਚ ਦੁੱਖਦਾਈ ਹੈ ਕਿ 1947 ਦੀ ਘਾਤਕ ਵੰਡ ਦੌਰਾਨ 15 ਮਿਲੀਅਨ ਤੋਂ ਵੱਧ ਹਿੰਦੂ, ਸਿੱਖ ਅਤੇ ਮੁਸਲਮਾਨ ਉਜਾੜੇ ਗਏ ਸਨ। ਉਨ੍ਹਾਂ ਕਿਹਾ ਕਿ ਰੈੱਡਕਲਿੱਫ, ਜਿਸ ਨੂੰ ਰੇਖਾ ਖਿੱਚਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਉਹ ਪਹਿਲਾਂ ਕਦੇ ਭਾਰਤ ਨਹੀਂ ਆਇਆ ਸੀ ਅਤੇ ਉਸ ਨੂੰ ਆਈਡੀਅਨ ਸੰਵੇਦਨਸ਼ੀਲਤਾ ਬਾਰੇ ਕੋਈ ਵਿਚਾਰ ਨਹੀਂ ਸੀ।
ਇਹ ਖ਼ਬਰ ਵੀ ਪੜ੍ਹੋ : ਮਾਨ ਸਰਕਾਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਮੁੜ ਸ਼ੁਰੂ ਕਰਨ ਦਾ ਕੀਤਾ ਐਲਾਨ
ਉਸ ਨੇ ਸਿਰਫ ਤਿੰਨ ਮਹੀਨਿਆਂ ’ਚ ਇਹ ਕੰਮ ਪੂਰਾ ਕਰ ਲਿਆ ਸੀ। ਸਾਹਨੀ ਨੇ ਇਹ ਵੀ ਕਿਹਾ ਕਿ 20 ਲੱਖ ਲੋਕਾਂ ਨੂੰ ਬਹੁਤ ਬੇਰਹਿਮੀ ਨਾਲ ਮਾਰਿਆ ਗਿਆ ਅਤੇ ਇਕ ਲੱਖ ਔਰਤਾਂ ਨੂੰ ਅਗਵਾ ਕਰ ਕੇ ਜਬਰ-ਜ਼ਿਨਾਹ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵੰਡ ਦੇ ਖ਼ੌਫ਼ਨਾਕ ਯਾਦਗਾਰੀ ਦਿਵਸ ਦਾ ਦਿਨ ਵੰਡ ਕਾਰਨ ਭਾਰਤੀਆਂ, ਖਾਸ ਕਰਕੇ ਪੰਜਾਬੀਆਂ ਵੱਲੋਂ ਝੱਲੇ ਗਏ ਦਰਦ ਨੂੰ ਸਵੀਕਾਰ ਕਰਨਾ ਹੈ ਅਤੇ ਇਹ ਸਮਾਜਿਕ ਸਦਭਾਵਨਾ ਤੇ ਏਕਤਾ ਦੀ ਭਾਵਨਾ ਨੂੰ ਬਣਾਈ ਰੱਖਣ ਦਾ ਸਬਕ ਹੈ, ਜਿਸ ਦਾ ਹਰ ਰੋਜ਼ ਅਭਿਆਸ ਕਰਨਾ ਤੇ ਪਾਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਤੱਥ ਬਾਰੇ ਜਾਗਰੂਕ ਕਰਨਾ ਮਹੱਤਵਪੂਰਨ ਹੈ ਕਿ ਧਾਰਮਿਕ ਪਾੜਾ ਕਿਸੇ ਵੀ ਹਿੰਸਾ ਦੀ ਅਸਲ ਜੜ੍ਹ ਹੈ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਕੋਰੋਨਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਵਧਾਈ ਸਖ਼ਤੀ, ਜਾਰੀ ਕੀਤੀ ਨਵੀਂ ਐਡਵਾਈਜ਼ਰੀ
ਪਾਕਿ ਦੇ ਆਜ਼ਾਦੀ ਦਿਹਾੜੇ ’ਤੇ ਇਮਰਾਨ ਨੇ ਭਾਰਤ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ, ਰੈਲੀ ’ਚ ਦਿਖਾਈ ਜੈਸ਼ੰਕਰ ਦੀ ਵੀਡੀਓ
NEXT STORY