ਨਵੀਂ ਦਿੱਲੀ- ਕੇਂਦਰੀ ਮੰਤਰੀ ਰਾਮਦਾਸ ਆਠਵਲੇ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸ਼ਰਦ ਪਵਾਰ, ਕਾਂਗਰਸ ਦੇ ਮਲਿਕਾਰਜੁਨ ਖੜਗੇ ਅਤੇ ਦਿਗਵਿਜੇ ਸਿੰਘ ਅਤੇ ਕਾਂਗਰਸ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਆਏ ਜਿਓਤਿਰਾਦਿਤਿਆ ਸਿੰਧੀਆ ਅਤੇ ਭੁਵਨੇਸ਼ਵਰ ਕਲਿਤਾ ਸਮੇਤ 45 ਨੇਤਾਵਾਂ ਨੇ ਬੁੱਧਵਾਰ ਨੂੰ ਰਾਜ ਸਭਾ ਦੀ ਮੈਂਬਰਤਾ ਦੀ ਸਹੁੰ ਚੁਕੀ। ਰਾਜ ਸਭਾ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਸਵੇਰੇ ਸਦਨ 'ਚ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਲਾਗੂ ਸੁਰੱਖਿਅਤ ਦੂਰੀ, ਮਾਸਕ ਅਤੇ ਸੈਨੇਟਾਈਜ਼ਰ ਨਾਲ ਹੱਥ ਸਾਫ਼ ਕਰਨ ਦੇ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਵਾਉਂਦੇ ਹੋਏ ਨਵੇਂ ਮੈਂਬਰਾਂ ਨੂੰ ਸਹੁੰ ਚੁਕਾਈ। ਇਸ ਮੌਕੇ ਰਾਜ ਸਭਾ ਦੇ ਨੇਤਾ ਥਾਵਰ ਚੰਦ ਗਹਿਲੋਤ, ਸਦਨ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ, ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ, ਸੰਸਦੀ ਕਾਰਜ ਮੰਤਰੀ ਐੱਸ. ਮੁਰਲੀਧਰਨ ਅਤੇ ਅਰਜੁਨ ਰਾਮ ਮੇਘਵਾਲ ਮੌਜੂਦ ਸਨ।
ਨਵੇਂ ਚੁਣੇ ਮੈਂਬਰਾਂ ਨੇ ਹਿੰਦੀ, ਅੰਗਰੇਜ਼ੀ, ਕੰਨੜ, ਤਮਿਲ ਅਤੇ ਆਪਣੀ ਮਾਂ ਬੋਲੀ 'ਚ ਸਹੁੰ ਚੁੱਕੀ। ਕੀ ਮੈਂਬਰ ਆਪਣੀ ਰਵਾਇਤੀ ਪਹਿਰਾਵੇ 'ਚ ਸਨ। ਮਣੀਪੁਰ ਤੋਂ ਭਾਜਪਾ ਦੇ ਟਿਕਟ 'ਤੇ ਚੁਣ ਕੇ ਆਏ ਮਹਾਰਾਜਾ ਸਾਨਾਜਾਓਬਾ ਲਿਸ਼ੇਮਬਾ ਨੇ ਰਾਜਸੀ ਪੁਸ਼ਾਕ ਪਾਈ ਹੋਈ ਸੀ। ਸਹੁੰ ਚੁੱਕਣ ਤੋਂ ਪਹਿਲਾਂ ਸ਼੍ਰੀ ਸਿੰਧੀਆ ਵਿਰੋਧੀ ਮੈਂਬਰਾਂ ਵੱਲ ਆਏ ਅਤੇ ਕਈ ਮੈਂਬਰਾਂ ਨਾਲ ਗੱਲਬਾਤ ਕਰਦੇ ਦਿਖਾਈ ਦਿੱਤੇ। ਸ਼੍ਰੀ ਗਹਿਲੋਤ ਅਤੇ ਸ਼੍ਰੀ ਜੋਸ਼ੀ ਨੇ ਵੀ ਵਿਰੋਧੀ ਮੈਂਬਰਾਂ ਨਾਲ ਗੱਲਬਾਤ ਕੀਤੀ। ਇਹ ਪਹਿਲੀ ਵਾਰ ਹੈ ਕਿ ਰਾਜ ਸਭਾ ਰੂਮ 'ਚ ਸਦਨ ਦਾ ਸੈਸ਼ਨ ਨਹੀਂ ਰਹਿਣ ਦੇ ਬਾਵਜੂਦ ਸਹੁੰ ਚੁੱਕ ਸਮਾਰੋਹ ਆਯੋਜਿਤ ਕੀਤਾ ਗਿਆ ਹੈ। ਸੈਸ਼ਨ ਦੇ ਨਹੀਂ ਚੱਲਣ 'ਤੇ ਸਹੁੰ ਚੁੱਕ ਸਮਾਰੋਹ ਸਪੀਕਰ ਦੇ ਦਫ਼ਤਰ 'ਚ ਆਯੋਜਿਤ ਕੀਤਾ ਜਾਂਦਾ ਹੈ। ਸਹੁੰ ਚੁੱਕਣ ਦੌਰਾਨ ਮੈਂਬਰਾਂ ਨੂੰ ਕਿਸੇ ਨਾਲ ਹੱਥ ਨਹੀਂ ਮਿਲਾਉਣ ਅਤੇ ਆਸਨ ਕੋਲ ਨਹੀਂ ਜਾਣ ਦੀ ਸਲਾਹ ਦਿੱਤੀ ਗਈ। ਆਮ ਤੌਰ 'ਤੇ ਸਹੁੰ ਚੁੱਕਣ ਤੋਂ ਬਾਅਦ ਮੈਂਬਰ ਸਪੀਕਰ ਕੋਲ ਜਾ ਕੇ ਉਨ੍ਹਾਂ ਨੂੰ ਪ੍ਰਣਾਮ ਕਰਦੇ ਹਨ ਅਤੇ ਸਦਨ ਦੇ ਨੇਤਾ ਅਤੇ ਆਪਣੇ ਸੰਸਦੀ ਦਲ ਦੇ ਨੇਤਾ ਨੂੰ ਮਿਲਦੇ ਹਨ।
ਹਰੇਕ ਮੈਂਬਰਾਂ ਨੂੰ ਦਸਤਖ਼ਤ ਕਰਨ ਲਈ ਆਪਣਾ ਪੈੱਨ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਗਈ ਅਤੇ ਪੈੱਨ ਨਹੀਂ ਹੋਣ 'ਤੇ ਦਸਤਖ਼ਤ ਕਿਤਾਬ ਕੋਲ ਰੱਖੇ ਪੈੱਨ ਨਾਲ ਦਸਤਖ਼ਤ ਕਰਨ ਅਤੇ ਇਸ ਨੂੰ ਲਿਜਾਉਣ ਲਈ ਕਿਹਾ ਗਿਆ। ਦੱਸਣਯੋਗ ਹੈ ਕਿ ਰਾਜ ਸਭਾ ਦੀਆਂ ਚੋਣਾਂ 20 ਸੂਬਿਆਂ 'ਚ ਜੂਨ 'ਚ ਕਰਵਾਈਆਂ ਗਈਆਂ ਹਨ ਅਤੇ ਇਨ੍ਹਾਂ 'ਚੋਂ 61 ਨਵੇਂ ਮੈਂਬਰ ਚੁਣੇ ਗਏ। ਇਨ੍ਹਾਂ 'ਚੋਂ ਭਾਜਪਾ ਦੇ 17, ਕਾਂਗਰਸ ਦੇ 9, ਜਨਤਾ ਦਲ (ਯੂ) ਦੇ 3, ਬੀਜੂ ਜਨਤਾ ਦਲ ਅਤੇ ਵਾਈ.ਐੱਸ.ਆਰ. ਕਾਂਗਰਸ ਦੇ 4-4, ਅੰਨਾਦਰਮੁਕ ਅਤੇ ਦਰਮੁਕ ਦੇ 3-3, ਰਾਸ਼ਟਰੀ ਕਾਂਗਰਸ ਪਾਰਟੀ, ਰਾਸ਼ਟਰੀ ਜਨਤਾ ਦਲ ਅਤੇ ਤੇਲੰਗਾਨਾ ਰਾਸ਼ਟਰ ਕਮੇਟੀ ਦੇ 2-2 ਮੈਂਬਰ ਹਨ। ਬਾਕੀ ਸੀਟਾਂ ਹੋਰਾਂ ਨੇ ਜਿੱਤੀਆਂ ਹਨ।
ਪੱਤਰਕਾਰ ਮੌਤ ਮਾਮਲਾ: ਮੁੱਖ ਮੰਤਰੀ ਯੋਗੀ ਨੇ ਪਰਿਵਾਰ ਨੂੰ 10 ਲੱਖ ਰੁਪਏ ਦੀ ਮਦਦ ਦਾ ਕੀਤਾ ਐਲਾਨ
NEXT STORY