ਨਵੀਂ ਦਿੱਲੀ— ਰਾਜਸਥਾਨ ਦੀਆਂ ਦੋ ਸੀਟਾਂ 'ਤੇ ਉਪ ਚੋਣਾਂ 26 ਅਗਸਤ ਨੂੰ ਹੋਣਗੀਆਂ। ਰਾਜਸਥਾਨ 'ਚ ਮਦਨ ਲਾਲ ਸੈਣੀ ਦੀ ਮੌਤ ਦੇ ਕਾਰਨ ਅਤੇ ਉੱਤਰ ਪ੍ਰਦੇਸ਼ ਦੇ ਨੀਰਜ ਸ਼ੇਖਰ ਦੇ ਅਸਤੀਫੇ ਕਾਰਨ ਰਾਜ ਸਭਾ ਦੀਆਂ ਦੋ ਸੀਟਾਂ ਖਾਲੀਆਂ ਹੋ ਗੀਆਂ ਹਨ ਜਿਨ੍ਹਾਂ 'ਤੇ ਉਪ ਚੋਣਾਂ ਹੋਣਗੀਆਂ। ਰਾਜਸਥਾਨ ਤੋਂ ਰਾਜ ਸਭਾ ਸੰਸਦ ਤੇ ਬੀਜੇਪੀ ਦੀ ਪ੍ਰਦੇਸ਼ ਇਕਾਈ ਦੇ ਸਾਬਕਾ ਪ੍ਰਧਾਨ ਮਦਨ ਲਾਲ ਸੈਣੀ ਦਾ ਪਿਛਲੀ 24 ਜੂਨ ਨੂੰ ਦਿਹਾਂਤ ਹੋ ਗਿਆ ਸੀ। ਉੱਤਰ ਪ੍ਰਦੇਸ਼ ਤੋਂ ਸਮਾਜਵਾਦੀ ਪਾਰਟੀ ਦੇ ਰਾਜ ਸਭਾ ਸੰਸਦ ਤੇ ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਦੇ ਬੇਟੇ ਨੀਰਜ ਸ਼ੇਖਰ ਨੇ 15 ਜੁਲਾਈ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਜਿਸ ਨਾਲ ਉਨ੍ਹਾਂ ਦੀ ਸੀਟ ਖਾਲੀ ਹੋ ਗਈ। ਇਨ੍ਹਾਂ ਦੋਹਾਂ ਸੀਟਾਂ ਲਈ ਉਪ ਚੋਣਾਂ ਹੋਣਗੀਆਂ।
ਪਿਛਲੇ ਮਹੀਨੇ ਸਿਆਸੀ ਘਟਨਾਕ੍ਰਮ 'ਚ ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਦੇ ਬੇਟੇ ਨੀਰਜ ਸ਼ੇਖਰ ਦਾ ਰਾਜ ਸਭਾ ਤੋਂ ਅਸਤੀਫਾ ਸੁਰਖੀਆਂ 'ਚ ਰਿਹਾ। ਉਹ ਸਮਾਜਵਾਦੀ ਪਾਰਟੀ ਤੋਂ ਰਾਜਸਭਾ ਸੰਸਦ ਮੈਂਬਰ ਸਨ। ਨੀਰਜ ਸ਼ੇਖਰ ਨੇ ਸਿਰਫ ਰਾਜ ਸਭਾ ਦੀ ਮੈਂਬਰਸ਼ਿਪ ਹੀ ਨਹੀਂ ਛੱਡੀ, ਸਮਾਜਵਾਦੀ ਪਾਰਟੀ ਤੋਂ ਵੀ ਅਸਤੀਫਾ ਦੇ ਦਿੱਤਾ। ਇਸ ਦੇ ਕੁਝ ਦਿਨਾਂ ਬਾਅਦ ਨੀਰਜ ਸ਼ੇਖਰ ਬੀਜੇਪੀ 'ਚ ਸ਼ਾਮਲ ਹੋ ਗਏ। ਨੀਰਜ ਸ਼ੇਖਰ ਦਾ ਰਾਜ ਸਭਾ ਕਾਰਜਕਾਲ ਨਵੰਬਰ 2020 ਤਕ ਸੀ ਕਿਹਾ ਜਾ ਰਿਹਾ ਹੈ ਨੀਰਜ ਸੇਖਰ ਹੁਣ ਤਕ ਬੀਜੇਪੀ ਉਮੀਦਵਾਰ ਦੇ ਰੂਪ 'ਚ ਯੂਪੀ ਤੋਂ ਰਾਜ ਸਭਾ ਚੋਣ ਲੜ ਸਕਦੇ ਹਨ।
ਫਿਰ ਵਿਗੜੀ ਗਡਕਰੀ ਦੀ ਤਬੀਅਤ, ਚੱਕਰ ਆਉਣ ਤੇ ਰਾਸਟਰਗਾਣ ਦੌਰਾਨ ਬੈਠਣਾ ਪਿਆ
NEXT STORY