ਮੁਜ਼ੱਫ਼ਰਨਗਰ- ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦੀ ਕਾਰ ਨਾਲ ਸ਼ੁੱਕਰਵਾਰ ਸ਼ਾਮ ਮੁਜ਼ੱਫਰਨਗਰ ਜ਼ਿਲ੍ਹੇ 'ਚ ਇਕ ਨੀਲ ਗਾਂ ਟਕਰਾ ਗਈ। ਇਸ ਘਟਨਾ ਵਿਚ ਟਿਕੈਤ ਵਾਲ-ਵਾਲ ਬਚ ਗਏ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਟਿਕੈਤ ਮੁਤਾਬਕ ਉਨ੍ਹਾਂ ਦੀ ਗੱਡੀ ਬਾਈਪਾਸ ਰੋਡ ਕੋਲ ਸੀ ਤਾਂ ਅਚਾਨਕ ਇਕ ਨੀਲ ਗਾਂ ਸਾਹਮਣੇ ਆ ਗਈ ਅਤੇ ਉਨ੍ਹਾਂ ਦੀ ਗੱਡੀ ਨਾਲ ਟਕਰਾ ਗਈ। ਇਸ ਘਟਨਾ ਵਿਚ ਉਹ ਵਾਲ-ਵਾਲ ਬਚ ਗਏ। ਸੂਚਨਾ ਮਿਲਣ 'ਤੇ ਉੱਤਰ ਪ੍ਰਦੇਸ਼ ਦੇ ਮੰਤਰੀ ਕਪਿਲ ਦੇਵ ਅਗਰਵਾਲ ਅਤੇ ਮੁਜ਼ੱਫਰਨਗਰ ਤੋਂ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਮਲਿਕ ਅਤੇ ਹੋਰਨਾਂ ਲੋਕਾਂ ਨੇ ਰਾਕੇਸ਼ ਟਿਕੈਤ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ ਅਤੇ ਹਾਲ-ਚਾਲ ਜਾਣਿਆ।
ਭਾਰਤ ਦੇ ਸਾਫਟਵੇਅਰ ਤੇ IT ਸੇਵਾਵਾਂ ਦੇ ਨਿਰਯਾਤ 'ਚ ਲਗਾਤਾਰ ਵਾਧਾ ਜਾਰੀ : ਰਿਪੋਰਟ
NEXT STORY