ਲਖਨਊ- ਤਿੰਨੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਹੇ ਅੰਦੋਲਨ ਦੀ ਅਗਵਾਈ ਕਰਨ ਵਾਲੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੂੰ ਇਕ ਨੌਜਵਾਨ ਨੇ ਫ਼ੋਨ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਉਹ ਵਟਸਐੱਪ 'ਤੇ ਮੈਸੇਜ ਭੇਜ ਕੇ ਗਲਤ ਰਵੱਈਆ ਕਰ ਰਿਹਾ ਹੈ। ਭਾਕਿਯੂ ਦੇ ਇਕ ਮੈਂਬਰ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਨੇ ਰਿਪੋਰਟ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲੋਨੀ ਵਾਸੀ ਵਿਪਿਨ ਕੁਮਾਰ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਹਨ। ਉਨ੍ਹਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਕਰੀਬ ਇਕ ਮਹੀਨੇ ਤੋਂ ਭਾਕਿਯੂ ਬੁਲਾਰੇ ਰਾਕੇਸ਼ ਟਿਕੈਤ ਨੂੰ ਇਕ ਮੋਬਾਇਲ ਨੰਬਰ ਤੋਂ ਫ਼ੋਨ ਆ ਰਿਹਾ ਹੈ। ਫ਼ੋਨ ਕਰਨ ਵਾਲਾ ਗਾਲ੍ਹਾਂ ਕੱਢ ਰਿਹਾ ਹੈ। ਵਿਰੋਧ ਕਰਨ 'ਤੇ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਹੈ। ਇਸ ਦੇ ਨਾਲ ਹੀ ਵਟਸਐੱਪ 'ਤੇ ਵੀ ਮੈਸੇਜ ਭੇਜ ਕੇ ਗਲਤ ਰਵੱਈਆ ਕਰ ਰਿਹਾ ਹੈ। ਕਾਫ਼ੀ ਸਮੇਂ ਤੋਂ ਭਾਕਿਯੂ ਬੁਲਾਰੇ ਰਾਕੇਸ਼ ਟਿਕੈਤ ਨੇ ਸਮਝਾਇਆ ਅਤੇ ਨਜ਼ਰਅੰਦਾਜ ਵੀ ਕੀਤਾ ਪਰ ਉਹ ਲਗਾਤਾਰ ਫ਼ੋਨ ਕਰ ਕੇ ਧਮਕੀ ਦੇ ਰਿਹਾ ਹੈ। ਘਟਨਾ ਬਾਰੇ ਉਨ੍ਹਾਂ ਨੂੰ ਜਾਣਕਾਰੀ ਹੋਈ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਕਮਜ਼ੋਰ ਨਾ ਸਮਝੇ ਸਰਕਾਰ, ਇਹ ਅੰਦੋਲਨ ਹੁਣ ਪੂਰੇ ਦੇਸ਼ 'ਚ ਫੈਲ ਰਿਹੈ : ਟਿਕੈਤ
ਇਸ ਤੋਂ ਬਾਅਦ ਉਨ੍ਹਾਂ ਨੇ ਮੋਬਾਇਲ ਨੰਬਰ ਅਤੇ ਮੈਸੇਜ ਦੇ ਫ਼ੋਟੋ ਖਿੱਚ ਕੇ ਕੌਸ਼ਾਂਬੀ ਥਾਣੇ 'ਚ ਸ਼ਿਕਾਇਤ ਦਿੱਤੀ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਸ ਦੀ ਹਾਲੇ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਸ਼ੀ ਦੇ ਮੋਬਾਇਲ ਦੀ ਲੋਕੇਸ਼ਨ ਆਗਰਾ ਮੰਡਲ ਦੇ ਫਿਰੋਜ਼ਾਬਾਦ ਦੀ ਹੈ। ਪੁਲਸ ਨੰਬਰ ਦੀ ਡਿਟੇਲ ਕੱਢਵਾ ਰਹੀ ਹੈ। ਪੀੜਤ ਦੀ ਸ਼ਿਕਾਇਤ 'ਤੇ ਆਈ.ਟੀ. ਐਕਟ ਅਤੇ ਧਮਕੀ ਦੇਣ ਦੇ ਮਾਮਲੇ 'ਚ ਰਿਪੋਰਟ ਦਰਜ ਕਰ ਲਈ ਗਈ ਹੈ। ਜਲਦ ਦੋਸ਼ੀ ਨੂੰ ਫੜਿਆ ਜਾਵੇਗਾ। ਯੂ.ਪੀ. ਗੇਟ 'ਤੇ 27 ਨੰਬਰ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਨੇ ਧਰਨਾ ਸ਼ੁਰੂ ਕੀਤਾ ਸੀ। 26 ਦਸੰਬਰ ਨੂੰ ਰਾਕੇਸ਼ ਟਿਕੈਤ ਨੂੰ ਇਕ ਨੰਬਰ ਤੋਂ ਫ਼ੋਨ ਆਇਆ ਸੀ। ਫ਼ੋਨ ਕਰਨ ਵਾਲੇ ਨੇ ਧਮਕੀ ਵੀ ਦਿੱਤੀ ਸੀ। ਅਰਜੁਨ ਬਾਲੀਆਨ ਵਲੋਂ ਕੌਸ਼ਾਂਬੀ ਥਾਣੇ 'ਚ ਰਿਪੋਰਟ ਦਰਜ ਕਰਵਾਈ ਸੀ। ਇਸ ਦੇ ਬਾਅਦ ਤੋਂ ਟਿਕੈਤ ਦੀ ਸੁਰੱਖਿਆ ਵੀ ਵਧਾਈ ਗਈ ਸੀ। ਕੌਸ਼ਾਂਬੀ ਪੁਲਸ ਨੇ ਫ਼ੋਨ ਕਰਨ ਵਾਲੇ ਮਾਨਵ ਮਿਸ਼ਰਾ ਵਾਸੀ ਭਾਗਲਪੁਰ ਬਿਹਾਰ ਨੂੰ ਫੜ ਕੇ ਕੋਰਟ 'ਚ ਪੇਸ਼ ਕੀਤਾ ਸੀ।
ਇਹ ਵੀ ਪੜ੍ਹੋ : ਜੇ ਤਾਲਾਬੰਦੀ ਵੀ ਲੱਗ ਜਾਂਦੀ ਹੈ ਤਾਂ ਵੀ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਰਹਾਂਗੇ: ਟਿਕੈਤ
UK ਦੇ ਰਾਜਕੁਮਾਰ ਨਾਲ ਵਿਆਹ ਲਈ ਹਾਈਕੋਰਟ ਪੁੱਜੀ ਪੰਜਾਬ ਦੀ ਵਕੀਲ ਨੂੰ ਲੈ ਕੇ ਅਦਾਲਤ ਨੇ ਕੀਤੀ ਇਹ ਟਿੱਪਣੀ
NEXT STORY