ਗਾਜ਼ੀਆਬਾਦ (ਭਾਸ਼ਾ)— ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨਾਂ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਨੇ ਦਿੱਲੀ-ਗਾਜ਼ੀਆਬਾਦ ਸਰਹੱਦ ’ਤੇ ਸਥਿਤ ਅੰਦੋਲਨ ਵਾਲੀ ਥਾਂ ’ਤੇ ‘ਸ਼ਹੀਦ ਸਮਾਰਕ’ ਦੀ ਨੀਂਹ ਰੱਖੀ ਹੈ। ਭਾਰਤੀ ਕਿਸਾਨ ਯੂਨੀਅਨ (ਬੀ. ਕੇ. ਯੂ.) ਨੇ ਦਾਅਵਾ ਕੀਤਾ ਕਿ ਸਮਾਜਿਕ ਵਰਕਰ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਮਾਰੇ ਗਏ 320 ਕਿਸਾਨਾਂ ਦੇ ਪਿੰਡਾਂ ਤੋਂ ਸਮਾਰਕ ਲਈ ਮਿੱਟੀ ਲੈ ਕੇ ਆਏ।
ਇਹ ਵੀ ਪੜ੍ਹੋ- ਟਿਕੈਤ ਨੇ ਗੁਜਰਾਤ 'ਚ ਟਰੈਕਟਰ ਅੰਦੋਲਨ ਦੀ ਦਿੱਤੀ ਧਮਕੀ, ਬੋਲੇ- ਲੋੜ ਪਈ ਤਾਂ ਬੈਰੀਕੇਡ ਵੀ ਤੋੜਾਂਗੇ
ਬੀ. ਕੇ. ਯੂ. ਦੇ ਮੀਡੀਆ ਮੁਖੀ ਧਰਮਿੰਦਰ ਮਲਿਕ ਨੇ ਦੱਸਿਆ ਕਿ ਸੁਤੰਤਰਤਾ ਸੰਗ੍ਰਾਮ ਦੇ ਸ਼ਹੀਦਾਂ ਦੇ ਪਿੰਡਾਂ ਤੋਂ ਇਕੱਠੀ ਕੀਤੀ ਮਿੱਟੀ ਵੀ ਪ੍ਰਦਰਸ਼ਨ ਵਾਲੀ ਥਾਂ ’ਤੇ ਲਿਆਂਦੀ ਗਈ। ਇਸ ਪ੍ਰਦਰਸ਼ਨ ਵਾਲੀ ਥਾਂ ’ਤੇ ਬੀ. ਕੇ. ਯੂ. ਆਗੂ ਰਾਕੇਸ਼ ਟਿਕੈਤ ਅਤੇ ਸਮਾਜਿਕ ਵਰਕਰ ਮੇਧਾ ਪਾਟਕਰ ਨੇ ਮੰਗਲਵਾਰ ਨੂੰ ਸਮਾਰਕ ਲਈ ਨੀਂਹ ਰੱਖੀ। ਬਾਅਦ ਵਿਚ ਇਸ ਸਮਾਰਕ ਨੂੰ ਸਥਾਈ ਤੌਰ ’ਤੇ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ- ‘ਕਿਸਾਨ ਅੰਦੋਲਨ’ ਲਈ ਮੇਰੀ ਜਾਨ ਵੀ ਚਲੀ ਜਾਵੇ ਪਰ ਕਿਸਾਨਾਂ ਦਾ ਸਾਥ ਨਹੀਂ ਛੱਡਾਂਗਾ: ਕੇਜਰੀਵਾਲ
ਹਾਲਾਂਕਿ ਗਾਜ਼ੀਆਬਾਦ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਜੇ ਸ਼ੰਕਰ ਪਾਂਡੇ ਨੇ ਕਿਹਾ ਕਿ ‘ਸ਼ਹੀਦ ਸਮਾਰਕ’ ਲਈ ਨੀਂਹ ਮਹਿਜ ਇਕ ਪ੍ਰਤੀਕ ਦੇ ਤੌਰ ’ਤੇ ਰੱਖੀ ਗਈ ਹੈ, ਨਾ ਕਿ ਸਥਾਈ ਰੂਪ ਤੋਂ। ਬੀ. ਕੇ. ਯੂ. ਨੇ ਦੱਸਿਆ ਕਿ 50 ਸਮਾਜਿਕ ਵਰਕਰਾਂ ਦਾ ਇਕ ਸਮੂਹ ਸਾਰੇ ਸੂਬਿਆਂ ਤੋਂ ਮਿੱਟੀ ਲੈ ਕੇ ਆਇਆ ਹੈ। ਪ੍ਰਦਰਸ਼ਨ ਵਾਲੀ ਥਾਂ ’ਤੇ ਸੁਤੰਤਰਤਾ ਸੈਨਾਨੀ ਭਗਤ ਸਿੰਘ, ਸੁਖਦੇਵ, ਰਾਜਗੁਰੂ, ਚੰਦਰਸ਼ੇਖਰ ਆਜ਼ਾਦ, ਰਾਮ ਪ੍ਰਸਾਦ ਬਿਸਮਿਲ ਅਤੇ ਅਸ਼ਫਾਕੁੱਲਾਹ ਖਾਨ ਦੇ ਪਿੰਡਾਂ ਤੋਂ ਵੀ ਮਿੱਟੀ ਲਿਆਂਦੀ ਗਈ।
ਇਹ ਵੀ ਪੜ੍ਹੋ- ਅਮਰੀਕਾ ਤੋਂ ਉੱਘੇ ਸਿੱਖ ਆਗੂ ਗੁਰਿੰਦਰ ਸਿੰਘ ਖਾਲਸਾ ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਹੱਕ 'ਚ ਪੁੱਜੇ (ਤਸਵੀਰਾਂ)
ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਪਿਛਲੇ ਕਰੀਬ 4 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਅੰਦੋਲਨ ਕਰ ਰਹੇ ਹਨ। ਕਿਸਾਨਾਂ ਦੀ ਮੰਗ ਹੈ ਕਿ ਖੇਤੀ ਕਾਨੂੰਨ ਕਿਸੇ ਵੀ ਸੂਰਤ ’ਚ ਰੱਦ ਹੋਣੇ ਚਾਹੀਦੇ ਹਨ ਅਤੇ ਐੱਮ. ਐੱਸ. ਪੀ. ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ। 26 ਨਵੰਬਰ 2020 ਤੋਂ ਕਿਸਾਨ ਦਿੱਲੀ ’ਚ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨੀ ਮੁੱਦੇ ਦੇ ਹੱਲ ਲਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਸਰਕਾਰ ਵਿਚਾਲੇ 11 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਉਹ ਕਿਸੇ ਸਿੱਟੇ ’ਤੇ ਨਹੀਂ ਪੁੱਜ ਸਕੀ।
ਇਹ ਵੀ ਪੜ੍ਹੋ- ‘ਕਿਸਾਨ ਅੰਦੋਲਨ : ਫਸਲ ਦਾ ਸਿੱਧਾ ਖਾਤਿਆਂ ’ਚ ਭੁਗਤਾਨ ਕਿਸਾਨਾਂ ਨੂੰ ਮਨਜ਼ੂਰ ਨਹੀਂ’
3 ਦਿਨਾਂ 'ਚ ਦੂਜੀ ਵਾਰ ਦੇਸ਼ 'ਚ ਕੋਰੋਨਾ ਦੇ ਇਕ ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ
NEXT STORY