ਮੁੰਬਈ- ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਅੱਤਵਾਦੀ ਹਮਲਿਆਂ 'ਚ ਜਾਨ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਲਈ ਮਤਭੇਦਾਂ ਤੋਂ ਉੱਪਰ ਉੱਠਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀ ਦੇ ਸਮੇਂ 'ਕੋਈ ਵੀ ਚੀਜ਼ ਭਾਰਤ ਨੂੰ ਹਿਲਾ ਜਾਂ ਹਰਾ ਨਹੀਂ ਸਕਦੀ'' ਅਤੇ ਨਾ ਹੀ ਇਸ ਦੇ ਨਾਗਰਿਕਾਂ ਦਾ ਹੌਂਸਲਾ ਤੋੜ ਸਕਦੀ ਹੈ। ਖਾਨ (60) ਨੇ ਇੱਥੇ '2025 ਗਲੋਬਲ ਪੀਸ ਆਨਰਜ਼ ਇਵੈਂਟ' 'ਚ 26 ਨਵੰਬਰ 2008 ਨੂੰ ਹੋਏ ਮੁੰਬਈ ਹਮਲਿਆਂ, ਇਸ ਸਾਲ ਅਪ੍ਰੈਲ ਨੂੰ ਹੋਏ ਪਹਿਲਗਾਮ ਅੱਤਵਾਦੀ ਹਮਲੇ ਅਤੇ ਹਾਲ ਹੀ 'ਚ ਦਿੱਲੀ 'ਚ ਲਾਲ ਕਿਲ੍ਹੇ ਕੋਲ ਹੋਏ ਧਮਾਕਿਆਂ 'ਚ ਜਾਨ ਗੁਆਉਣ ਵਾਲੇ ਲੋਕਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ,''26/11 ਅੱਤਵਾਦੀ ਹਮਲੇ, ਪਹਿਲਗਾਮ ਅੱਤਵਾਦੀ ਹਮਲਾ ਅਤੇ ਹਾਲ ਹੀ 'ਚ ਦਿੱਲੀ 'ਚ ਹੋਏ ਧਮਾਕੇ 'ਚ ਆਪਣੀ ਜਾਨ ਗੁਆਉਣ ਵਾਲੇ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ। ਇਨ੍ਹਾਂ ਹਮਲਿਆਂ 'ਚ ਸ਼ਹੀਦ ਹੋਏ ਸਾਡੇ ਬਹਾਦਰ ਸੁਰੱਖਿਆ ਕਰਮੀਆਂ ਨੂੰ ਨਮਨ ਕਰਦਾ ਹਾਂ।''
'ਜਵਾਨ' ਫ਼ਿਲਮ ਦੇ ਅਦਾਕਾਰ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਉਨ੍ਹਾਂ ਦੀ ਹਿੰਮਤ ਲਈ ਸਲਾਮ ਕੀਤਾ। ਉਨ੍ਹਾਂ ਕਿਹਾ,''ਮੈਂ ਉਨ੍ਹਾਂ ਮਾਵਾਂ ਨੂੰ ਸਲਾਮ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਅਜਿਹੇ ਬਹਾਦਰ ਪੁੱਤਾਂ ਨੂੰ ਜਨਮ ਦਿੱਤਾ। ਮੈਂ ਉਨ੍ਹਾਂ ਦੇ ਪਿਤਾਵਾਂ ਦੇ ਜਜ਼ਬੇ ਨੂੰ ਸਲਾਮ ਕਰਦਾ ਹਾਂ; ਮੈਂ ਉਨ੍ਹਾਂ ਦੇ ਸਾਥੀਆਂ ਦੀ ਹਿੰਮਤ ਨੂੰ ਸਲਾਮ ਕਰਦਾ ਹਾਂ। ਜੰਗ ਦੇ ਮੈਦਾਨ 'ਚ ਭਾਵੇਂ ਹੀ ਉਨ੍ਹਾਂ ਦੇ ਬੱਚੇ ਉਤਰੇ ਸਨ ਪਰ ਤੁਸੀਂ ਵੀ ਬਹੁਤ ਬਹਾਦਰੀ ਨਾਲ ਉਸ ਲੜਾਈ ਨੂੰ ਲੜਿਆ।'' ਸ਼ਾਹਰੁਖ ਨੇ ਕਿਹਾ ਕਿ ਭਾਰਤ ਮੁਸ਼ਕਲ ਹਾਲਾਤ 'ਚ ਵੀ ਕਦੇ ਨਹੀਂ ਝੁਕਿਆ ਹੈ, ਕਿਉਂਕਿ ਦੇਸ਼ ਦੀ ਤਾਕਤ ਏਕਤਾ 'ਚ ਹੈ। ਉਨ੍ਹਾਂ ਕਿਹਾ,''ਕੋਈ ਵੀ ਸਾਨੂੰ ਰੋਕ ਨਹੀਂ ਸਕਿਆ, ਹਰਾ ਨਹੀਂ ਸਕਿਆ ਜਾਂ ਸਾਡੀ ਸ਼ਾਂਤੀ ਨਹੀਂ ਖੋਹ ਸਕਿਆ, ਕਿਉਂਕਿ ਜਦੋਂ ਤੱਕ ਇਸ ਦੇਸ਼ ਦੇ ਸੁਪਰਹੀਰੋ, ਵਰਦੀਧਾਰੀ ਲੋਕ ਮਜ਼ਬੂਤੀ ਨਾਲ ਖੜ੍ਹੇ ਰਹਿਣਗੇ, ਸਾਡੇ ਦੇਸ਼ 'ਚ ਸ਼ਾਂਤੀ ਅਤੇ ਸੁਰੱਖਿਆ ਹਮੇਸ਼ਾ ਬਣੀ ਰਹੇਗੀ।
ਸ਼ਾਹਰੁਖ ਖਾਨ ਨੇ ਕਿਹਾ ਕਿ ਸ਼ਾਂਤੀ 'ਇਕ ਖੂਬਸੂਰਤ ਚੀਜ਼' ਹੈ, ਜਿਸ ਲਈ ਪੂਰੀ ਦੁਨੀਆ ਲਗਾਤਾਰ ਕੋਸ਼ਿਸ਼ ਕਰਦੀ ਹੈ। ਉਨ੍ਹਾਂ ਕਿਹਾ,''ਸ਼ਾਂਤੀ ਇਕ ਬਿਹਤਰ ਦੁਨੀਆ ਲਈ ਜ਼ਰੂਰੀ ਕ੍ਰਾਂਤੀ ਹੈ। ਆਓ ਅਸੀਂ ਸਾਰੇ ਮਿਲ ਕੇ ਸ਼ਾਂਤੀ ਵੱਲ ਵਧੀਏ। ਆਓ ਅਸੀਂ ਜਾਤ, ਧਰਮ ਅਤੇ ਭੇਦਭਾਵ ਤੋਂ ਉੱਪਰ ਉੱਠੀਏ ਅਤੇ ਇਨਸਾਨੀਅਤ ਦੇ ਰਸਤੇ 'ਤੇ ਚਲੀਏ ਤਾਂ ਕਿ ਸਾਡੇ ਬਹਾਦਰ ਫ਼ੌਜੀਆਂ ਦਾ ਬਲੀਦਾਨ ਬੇਕਾਰ ਨਾ ਜਾਵੇ। ਜੇਕਰ ਸਾਡੇ ਵਿਚਾਲੇ ਸ਼ਾਂਤੀ ਹੈ ਤਾਂ ਕੋਈ ਵੀ ਭਾਰਤ ਨੂੰ ਹਿਲਾ ਨਹੀਂ ਸਕਦਾ, ਕੋਈ ਵੀ ਭਾਰਤ ਨੂੰ ਹਰਾ ਨਹੀਂ ਸਕਦਾ ਅਤੇ ਕੋਈ ਵੀ ਸਾਡੇ ਭਾਰਤੀਆਂ ਦੇ ਹੌਂਸਲੇ ਨੂੰ ਨਹੀਂ ਤੋੜ ਸਕਦਾ।'' ਖਾਨ ਨੇ ਕਿਹਾ ਕਿ ਦੇਸ਼ ਦੇ ਫ਼ੌਜੀਆਂ ਨੂੰ ਸਮਰਪਿਤ ਕੁਝ ਲਾਈਨਾਂ ਵੀ ਪੜ੍ਹੀਆਂ। ਉਨ੍ਹਾਂ ਕਿਹਾ,''ਜੇਕਰ ਕੋਈ ਤੁਹਾਡੇ ਕੋਲੋਂ ਪੁੱਛੇ ਕਿ ਤੁਸੀਂ ਕੀ ਕਰਦੇ ਹੋ ਤਾਂ ਮਾਣ ਨਾਲ ਕਹੋ, 'ਮੈਂ ਦੇਸ਼ ਦੀ ਰੱਖਿਆ ਕਰਦਾ ਹਾਂ।' ਜੇਕਰ ਕੋਈ ਤੁਹਾਨੂੰ ਪੁੱਛੇ ਕਿ ਕਿੰਨਾ ਕਮਾਉਂਦੇ ਹੋਏ ਤਾਂ ਥੋੜ੍ਹਾ ਜਿਹਾ ਮੁਸਕੁਰਾਓ ਅਤੇ ਕਹੋ, 'ਮੈਂ 1.4 ਅਰਬ ਲੋਕਾਂ ਦੀਆਂ ਦੁਆਵਾਂ ਕਮਾਉਂਦਾ ਹਾਂ।'' ਅਤੇ ਜੇਕਰ ਉਹ ਫਿਰ ਵੀ ਪੁੱਛਣ ਕਿ ਕੀ ਤੁਹਾਨੂੰ ਕਦੇ ਡਰ ਲੱਗਦਾ ਹੈ ਤਾਂ ਉਨ੍ਹਾਂ ਦੀਆਂ ਅੱਖਾਂ 'ਚ ਦੇਖੋ ਅਤੇ ਕਹੋ, 'ਜੋ ਲੋਕ ਸਾਡੇ 'ਤੇ ਹਮਲਾ ਕਰਦੇ ਹਨ, ਉਹੀ ਲੋਕ ਡਰਦੇ ਹਨ'।''
ਇਹ ਵੀ ਪੜ੍ਹੋ : ਇਕ ਵਾਰ ਫ਼ਿਰ ਧੱਕ ਪਾਉਣ ਆ ਰਿਹਾ ਮੂਸੇਵਾਲਾ ! ਨਵੇਂ ਗੀਤ 'ਬਰੋਟਾ' ਦਾ ਪੋਸਟਰ ਹੋਇਆ ਰਿਲੀਜ਼
ਮਸ਼ਹੂਰ ਅਦਾਕਾਰਾ ਨੂੰ ਵੱਡਾ ਸਦਮਾ, ਘਰ ਪਸਰਿਆ 'ਚ ਪਸਰਿਆ ਮਾਤਮ
NEXT STORY