ਬੈਤੂਲ— ਭਰਾ-ਭੈਣ ਨੂੰ ਰੱਖੜੀ ਦੇ ਤਿਉਹਾਰ ਦਾ ਇੰਤਜ਼ਾਰ ਰਹਿੰਦਾ ਹੈ, ਕਿਉਂਕਿ ਇਹ ਅਜਿਹਾ ਧਾਗਾ ਹੈ ਜੋ ਉਨ੍ਹਾਂ ਦੇ ਰਿਸ਼ਤੇ ਨੂੰ ਪਿਆਰ ਨਾਲ ਭਰ ਦਿੰਦਾ ਹੈ। ਹਰੇਕ ਭਰਾ ਦੀ ਇੱਛਾ ਹੁੰਦੀ ਹੈ ਕਿ ਉਸ ਦੀ ਕੋਈ ਭੈਣ ਹੋਵੇ ਜੋ ਉਸ ਨੂੰ ਰੱਖੜੀ ਬੰਨ੍ਹੇ। ਅੱਜ ਅਸੀਂ ਤੁਹਾਨੂੰ ਦੱਸ ਦਈਏ ਕਿ ਅਜਿਹੇ ਭਰਾ ਦੇ ਬਾਰੇ 'ਚ, ਜਿਸ ਦੀ ਇਕ ਜਾਂ ਦੋ ਨਹੀਂ ਸਗੋਂ ਇਕ ਹਜ਼ਾਰ ਤੋਂ ਜ਼ਿਆਦਾ ਭੈਣਾਂ ਹਨ।

ਅਸੀਂ ਗੱਲ ਕਰ ਰਹੇ ਹਾਂ ਬੈਤੂਲ ਜ਼ਿਲੇ ਦੇ ਰਾਜੇਂਦਰ ਸਿੰਘ ਦੀ। ਰਾਜੇਂਦਰ ਅਜਿਹਾ ਵਿਅਕਤੀ ਹੈ ਜੋ ਕਿ ਜ਼ਰੂਰਤ ਦੇ ਸਮੇਂ ਹਰ ਕਿਸੇ ਦੀ ਮਦਦ ਕਰਦਾ ਹੈ। ਅਜਿਹੇ 'ਚ ਜਿਨ੍ਹਾਂ -ਜਿਨ੍ਹਾਂ ਔਰਤਾਂ ਦੀ ਉਸ ਨੇ ਮਦਦ ਕੀਤੀ ਉਹ ਰਾਜੇਂਦਰ ਨੂੰ ਭਰਾ ਮੰਨਦੀਆਂ ਹਨ ਅਤੇ ਇਸੀ ਰਿਸ਼ਤੇ 'ਚ ਉਨ੍ਹਾਂ ਨੂੰ ਇਕ ਹਜ਼ਾਰ ਤੋਂ ਜ਼ਿਆਦਾ ਔਰਤਾਂ ਰੱਖੜੀਆਂ ਬੰਨ੍ਹਦੀਆਂ ਹਨ।
ਰਾਜੇਂਦਰ ਇਕ ਅਜਿਹਾ ਭਰਾ ਹੈ, ਜਿਸ ਦੀ ਕਲਾਈ ਰੱਖੜੀ ਵਾਲੇ ਦਿਨ ਰੱਖੜੀਆਂ ਨਾਲ ਭਰ ਜਾਂਦੀ ਹੈ। ਇਸ ਵਾਰ ਉਨ੍ਹਾਂ ਦੀ ਕਲਾਈ 'ਤੇ ਸਾਰੀਆਂ ਭੈਣਾਂ ਨੇ ਮਿਲ ਕੇ 501 ਮੀਟਰ ਦੀ ਰੱਖੜੀ ਬੰਨ੍ਹੀ, ਜਿਸ ਨੂੰ ਉਨ੍ਹਾਂ ਨੇ ਖੁਦ ਬਣਾਇਆ ਸੀ।

ਰਾਜੇਂਦਰ ਸਿੰਘ ਨੂੰ ਆਪਣੀਆਂ ਭੈਣਾਂ ਤੋਂ ਰੱਖੜੀ ਬੰਨ੍ਹਵਾਉਣ ਲਈ ਸ਼ਹਿਰ ਦੇ ਹਰੇਕ ਵਾਰਡ 'ਤੇ ਪੁੱਜਣਾ ਪੈਂਦਾ ਸੀ ਪਰ ਇਸ ਵਾਰ ਵੱਡੀ ਗਿਣਤੀ ਦੇ ਚੱਲਦੇ ਉਨ੍ਹਾਂ ਨੇ ਧਰਮਸ਼ਾਲਾ 'ਚ ਰੱਖੜੀਆਂ ਬੰਨ੍ਹਵਾਉਣੀਆਂ ਪਈਆਂ। ਭੈਣਾਂ ਦਾ ਪਿਆਰਾ ਇਹ ਭਰਾ, ਆਪਣੀਆਂ ਇਨ੍ਹਾਂ ਭੈਣਾਂ ਦੇ ਲਈ ਕੰਮ ਕਰਦਾ ਹੈ।
ਸਮਾਜਸੇਵੀ ਭਰਾ ਨੇ ਚਾਰ ਭੈਣਾਂ ਨੂੰ ਰੁਜ਼ਗਾਰ ਚਲਾਉਣ ਲਈ ਸਿਲਾਈ ਮਸ਼ੀਨ ਅਤੇ ਬਾਕੀ ਕਰੀਬ 800 ਭੈਣਾਂ ਨੂੰ ਗੈਸ ਲਾਈਟਰ ਬਤੌਰ ਗਿਫਟ ਦਿੱਤਾ। ਰਾਜੇਂਦਰ ਸਿੰਘ ਉਰਫ ਕੈਂਦੂ ਬਾਬਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਭੈਣਾਂ ਨੂੰ ਸਿਲਾਈ ਮਸ਼ੀਨ ਦਿੱਤੀ ਹੈ, ਜਿਸ ਨਾਲ ਉਹ ਰੁਜ਼ਗਾਰ ਕਰ ਸਕਣ ਅਤੇ ਆਪਣਾ ਖਰਚਾ ਕੱਢ ਸਕਣ। ਭੈਣਾਂ ਦੀ ਇੰਨੀ ਚਿੰਤਾ ਕਰਨ ਵਾਲੇ ਭਰਾ ਨੂੰ ਭਲੇ ਹੀ ਕੋਈ ਭੈਣ ਰੱਖੜੀ ਬੰਨ੍ਹਣਾ ਭੁੱਲ ਜਾਣ ਪਰ ਰਾਜੇਂਦਰ ਉਰਫ ਆਪਣੇ ਫਰਜ਼ ਨੂੰ ਨਹੀਂ ਭੁੱਲਦੇ। ਜ਼ਰੂਰਤ ਪੈਣ 'ਤੇ ਉਹ ਹਮੇਸ਼ਾ ਆਪਣੀਆਂ ਭੈਣਾਂ ਨਾਲ ਖੜ੍ਹੇ ਰਹਿੰਦੇ ਹਨ।
ਉੱਨਾਵ ਰੇਪ ਕੇਸ: ਗਵਾਹ ਦਾ ਹੋਇਆ ਪੋਸਟਮਾਰਟਮ, ਪਰਿਵਾਰਕ ਮੈਬਰਾਂ ਨੇ ਸੀ.ਐਮ ਘਰ 'ਤੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
NEXT STORY